ਭਾਰੀ ਸੁਰੱਖਿਆ ਹੇਠ ਹੋਇਆ ਰਵੀ ਖਵਾਜਕੇ ਦਾ ਅੰਤਮ ਸੰਸਕਾਰ

Monday, Feb 22, 2016 - 01:21 PM (IST)

ਭਾਰੀ ਸੁਰੱਖਿਆ ਹੇਠ ਹੋਇਆ ਰਵੀ ਖਵਾਜਕੇ ਦਾ ਅੰਤਮ ਸੰਸਕਾਰ

ਲੁਧਿਆਣਾ (ਕੁਲਵੰਤ)- ਸਾਬਕਾ ਸਰਪੰਚ ਅਤੇ ਵਿਦਿਆਰਥੀ ਨੇਤਾ ਰਵੀ ਖਵਾਜਕੇ ਨੂੰ 11 ਗੋਲੀਆਂ ਲੱਗੀਆਂ ਸਨ, ਇਨ੍ਹਾਂ ''ਚੋਂ 9 ਗੋਲੀਆਂ ਤਾਂ ਡੀ. ਐੱਮ. ਸੀ. ਹਸਪਤਾਲ ''ਚ ਕੱਢ ਦਿੱਤੀਆਂ ਗਈਆਂ, ਜਦੋਂ ਕਿ ਦੋ ਹੋਰ ਗੋਲੀਆਂ ਤਿੰਨ ਡਾਕਟਰਾਂ ਵੱਲੋਂ ਗਠਿਤ ਟੀਮ ਨੇ ਪੋਸਟਮਾਰਟਮ ਦੌਰਾਨ ਕੱਢਣ ਦਾ ਖੁਲਾਸਾ ਕੀਤਾ ਹੈ। 

ਉਥੇ ਦੂਸਰੇ ਪਾਸੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਰਵੀ ਖਵਾਜਕੇ ਦਾ ਉਸਦੇ ਪਿੰਡ ''ਚ ਅੰਤਿਮ ਸੰਸਕਾਰ ਕੀਤਾ ਗਿਆ। ਉਥੋਂ ਦੇ ਹਾਲਾਤ ਵੀ ਦਹਿਸ਼ਤ ਭਰੇ ਸਨ। ਇਸ ਤੋਂ ਪਹਿਲਾਂ ਬੀਤੀ ਰਾਤ ਪੁਲਸ ਨੇ ਰਵੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਸੀ, ਬੀਤੀ ਰਾਤ ਤੋਂ ਹੀ ਸਿਵਲ ਹਸਪਤਾਲ ਵਿਚ ਪੁਲਸ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਸੀ ਅਤੇ ਉਸਦੇ ਅੰਤਿਮ ਸੰਸਕਾਰ ਤਕ ਪੁਲਸ ਸੁਰੱਖਿਆ ਲੱਗੀ ਰਹੀ। ਉਸਦੇ ਸਸਕਾਰ ਦੇ ਬਾਅਦ ਵੀ ਪਿੰਡ ਵਿਚ ਸੁਰੱਖਿਆ ਵਿਵਸਥਾ ਮਜ਼ਬੂਤ ਕਰ ਦਿੱਤੀ ਗਈ ਤਾਂ ਕਿ ਰਵੀ ਦੇ ਸਮਰਥਕ ਭੜਕ ਕੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਨਾ ਦੇਣ ਸਕਣ। 

ਇਸਦਾ ਕਾਰਨ ਇਹ ਹੈ ਕਿ ਰਵੀ ਦਾ ਨਾਂ ਉਸਦੇ ਵਿਰੋਧੀ ਕਾਲਾ ਹਵਾਸ ਦੀ ਹੱਤਿਆ ''ਚ ਵੀ ਆਇਆ ਸੀ , ਜਿਸ ਕਾਰਨ ਰਵੀ ਦੇ ਸਮਰਥਕ ਇਸ ਵਾਰਦਾਤ ਨੂੰ ਕਾਲਾ ਹਵਾਸ ਦੇ ਸਮਰਥਕਾਂ ਦੀ ਮੰਨ ਰਹੇ ਹਨ। ਇਹੀ ਕਾਰਨ ਹੈ ਕਿ ਪੁਲਸ ਨਗਰ ਵਿਚ ਕੋਈ ਹੋਰ ਖੂਨ ਖਰਾਬਾ ਨਹੀਂ ਹੋਣ ਦੇਣਾ ਚਾਹੁੰਦੀ। ਇਸ ਸਬੰਧ ਵਿਚ ਜਦੋਂ ਡੀ. ਸੀ. ਪੀ. ਨਰਿੰਦਰ ਭਾਰਗਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੈਲੇਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਨਾਲ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਕੁਝ ਲੋਕਾਂ ਨੂੰ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ ਵਿਚ ਵੀ ਲਿਆ ਹੈ, ਜਿਨ੍ਹਾਂ 7 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਹ ਸਾਰੇ ਪ੍ਰੋਫੈਸ਼ਨਲ ਤਰੀਕੇ ਨਾਲ ਕਈ-ਕਈ ਕਤਲ ਕਰ ਚੁੱਕੇ ਹਨ ਅਤੇ ਨਾਮੀ ਗੈਂਗਸਟਰ ਹਨ।  

ਵਰਣਨਯੋਗ ਹੈ ਕਿ ਸ਼ਨੀਵਾਰ ਨੂੰ ਰਵੀ ਖਵਾਜਕੇ ਨੂੰ ਉਸ ਸਮੇਂ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ ਸੀ ਜਦੋਂ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਮਨਪ੍ਰੀਤ ਸਿੰਘ ਗਰੇਵਾਲ ਦੀ ਸ਼ਾਦੀ ਦੇ ਸਮਾਰੋਹ ਵਿਚ ਜੀ. ਐੱਨ. ਈ. ਕੋਲ ਗਿੱਲ ਗਾਰਡਨ ਗਿਆ ਹੋਇਆ ਸੀ। 

ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ''ਚ 7 ਨਾਮਜ਼ਦ

ਰਵੀ ਖਵਾਜਕੇ ਦੀ ਹੱਤਿਆ ਦੇ ਦੋਸ਼ ਵਿਚ ਜਿਨ੍ਹਾਂ ਲੋਕਾਂ ਦੀ ਸ਼ਨਾਖਤ ਕੀਤੀ, ਉਨ੍ਹਾਂ ''ਤੇ ਕੇਸ ਦਰਜ ਕੀਤਾ ਹੈ, ਉਹ ਇਸ ਤਰ੍ਹਾਂ ਹਨ। ਸਦਰ ਪੁਲਸ ਦੇ ਪਿੰਡ ਖਵਾਜਕੇ ਦੇ ਰਹਿਣ ਵਾਲੇ ਨੰਬਰਦਾਰ ਹਰਪਾਲ ਸਿੰਘ ਦੀ ਸ਼ਿਕਾਇਤ ''ਤੇ ਪਿੰਡ ਬੰਬੀਹਾ ਮੋਗਾ ਦੇ ਦਵਿੰਦਰ ਸਿੰਘ ਸ਼ੂਟਰ, ਪਿੰਡ ਦੁਸਾਂਝ ਮੋਗਾ ਦੇ ਅਵਤਾਰ ਸਿੰਘ, ਧਰਮਿੰਦਰ ਸਿੰਘ ਗੁਗਨੀ, ਕਰਮਵੀਰ ਸਿੰਘ, ਜੱਸੀ, ਨਵਪ੍ਰੀਤ ਸਿੰਘ ਚੀਮਾ ਉਰਫ ਨੈਨੀ ਤੇ ਮੇਹਰਬਾਨ ਦੇ ਮਨਦੀਪ ਸਿੰਘ ਉਰਫ ਬਾਬਾ ਖਿਲਾਫ ਕੇਸ ਦਰਜ ਕੀਤਾ ਹੈ। ਇਹ ਸਾਰੇ ਸ਼ਾਰਪ ਸ਼ੂਟਰ ਹਨ ਅਤੇ ਪਤਾ ਨਹੀਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।

 

 


author

Anuradha Sharma

News Editor

Related News