ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਬੰਦ ਹੋ ਜਾਵੇਗਾ ਰਾਸ਼ਨ
Saturday, Dec 28, 2024 - 05:34 PM (IST)
ਫਰੀਦਕੋਟ : ਪੰਜਾਬ ਦੇ ਉਨ੍ਹਾਂ ਰਾਸ਼ਨ ਕਾਰਡ ਧਾਰਕਾਂ ਲਈ ਖ਼ਤਰੇ ਦੀ ਘੰਟੀ ਹੈ ਜਿਨ੍ਹਾਂ ਨੇ ਅਜੇ ਤਕ ਏ. ਕੇ. ਵਾਈ. ਸੀ.ਨਹੀਂ ਕਰਵਾਈ ਹੈ। ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ’ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਦਰਅਸਲ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਐਂਡ ਸਿਵਲ ਸਪਲਾਈ ਵਿਭਾਗ ਫਰੀਦਕੋਟ ਦੇ ਏ. ਐੱਫ਼. ਐੱਸ. ਓ. ਗੁਰਚਰਨਪਾਲ ਸਿੰਘ ਨੇ ਆਪਣੇ ਇਲਾਕੇ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਸ ਵਿਅਕਤੀ ਦਾ ਵੀ ਰਾਸ਼ਨ ਕਾਰਡ ਬਣਿਆ ਹੋਇਆ ਹੈ, ਉਹ ਆਪਣੇ ਸਮੂਹ ਪਰਿਵਾਰਕ ਮੈਂਬਰ, ਜਿਨ੍ਹਾਂ ਦੇ ਰਾਸ਼ਨ ਕਾਰਡ ’ਚ ਨਾਮ ਦਰਜ ਹਨ, ਉਹ ਆਪਣੇ ਨੇੜਲੇ ਡਿਪੂ ਹੋਲਡਰ ਕੋਲ ਜਾ ਕੇ ਆਪਣੀ ਈ-ਕੇ. ਵਾਈ. ਸੀ. ਕਰਵਾ ਲੈਣ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, ਬੇਹੱਦ ਸਾਵਧਾਨ ਰਹਿਣ ਦੀ ਲੋੜ
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੇ ਸੂਬੇ ’ਚ ਕੰਮਕਾਰ ਕਰਦਾ ਹੈ, ਉਹ ਆਪਣਾ ਉਸ ਇਲਾਕੇ ਦੇ ਨੇੜੇ ਦੇ ਡਿਪੂ ਹੋਲਡਰ ਕੋਲ ਜਾ ਕੇ ਈ-ਕੇ. ਵਾਈ. ਸੀ. ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੇ ਮਸ਼ੀਨ ’ਚ ਅੰਗੂਠੇ ਨਹੀਂ ਲੱਗਦੇ ਹਨ, ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਕੇ ਈ-ਕੇ. ਵਾਈ. ਸੀ. ਕਰਵਾ ਲੈਣ।
ਇਹ ਵੀ ਪੜ੍ਹੋ : ਪੰਜਾਬ ਬੰਦ 'ਚ ਖੱਜਲ-ਖੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ, ਪੂਰੀ ਡਿਟੇਲ 'ਚ ਪੜ੍ਹੋ ਕੀ-ਕੀ ਰਹੇਗਾ ਖੁੱਲ੍ਹਾ
ਏ. ਐੱਫ਼. ਐੱਸ. ਓ. ਗੁਰਚਰਨ ਪਾਲ ਸਿੰਘ ਨੇ ਦੱਸਿਆ ਕਿ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ’ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਜੇਕਰ ਭਵਿੱਖ ਕਾਰਡ ਧਾਰਕਾਂ ਨੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਦੇ ਕਾਰਡ ਰੱਦ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਚਲਾਨਾਂ ਦੀ ਲਿਆਂਦੀ ਹਨ੍ਹੇਰੀ, 2024 'ਚ ਕੱਟੇ 1.40 ਲੱਖ ਚਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e