ਰੈਪਰ ਹਾਰਡ ਕੌਰ ਖਾਲਿਸਤਾਨ ਸਮਰਥਕਾਂ ਨਾਲ ਆਈ ਨਜ਼ਰ, ਮੋਦੀ ਅਤੇ ਸ਼ਾਹ ਨੂੰ ਬੋਲੇ ਅਪਸ਼ਬਦ

Monday, Aug 12, 2019 - 02:10 AM (IST)

ਰੈਪਰ ਹਾਰਡ ਕੌਰ ਖਾਲਿਸਤਾਨ ਸਮਰਥਕਾਂ ਨਾਲ ਆਈ ਨਜ਼ਰ, ਮੋਦੀ ਅਤੇ ਸ਼ਾਹ ਨੂੰ ਬੋਲੇ ਅਪਸ਼ਬਦ

ਲੰਡਨ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਖਿਲਾਫ ਵਿਵਾਦਤ ਬਿਆਨ ਦੇਣ ਵਾਲੀ ਰੈਪਰ ਹਾਰਡ ਕੌਰ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਹੁਣ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਅਪਸ਼ਬਦ ਕਹੇ ਹਨ। ਖਾਲਿਸਤਾਨੀ ਸਮਰਥਕਾਂ ਨਾਲ ਇਕ ਵੀਡੀਓ 'ਚ ਨਜ਼ਰ ਆ ਰਹੀ ਹਾਰਡ ਕੌਰ ਨੇ ਭਾਰਤ ਨਾਲੋਂ ਵੱਖ ਆਜ਼ਾਦ ਖਾਲਿਸਤਾਨ ਵਰਗੀ ਗੈਰ-ਸੰਵਿਧਾਨਕ ਮੰਗ ਕੀਤੀ ਹੈ।

PunjabKesari

ਬ੍ਰਿਟਿਸ਼-ਇੰਡੀਅਨ ਸਿੰਗਰ ਅਤੇ ਰੈਪਰ ਹਾਰਡ ਕੌਰ ਨੇ ਵੀਡੀਓ 'ਚ ਭਾਰਤੀ ਫੌਜ ਅਤੇ ਪ੍ਰਸ਼ਾਸਨ ਦਾ ਵਿਰੋਧ ਅਤੇ ਖਾਲਿਸਤਾਨ ਦੀ ਮੰਗ ਕਰਦੇ ਹੋਏ ਕਿਹਾ, 'ਇਹ ਸਾਡਾ ਹੱਕ ਹੈ, ਜਿਸ ਨੂੰ ਲੈ ਕੇ ਰਹਾਂਗੇ। ਆਉਣ ਵਾਲਾ 15 ਅਗਸਤ ਸਿੱਖਾਂ ਲਈ ਸੁਤੰਤਰਤਾ ਦਿਵਸ ਨਹੀਂ ਹੈ, ਇਸ ਲਈ 15 ਅਗਸਤ ਨੂੰ ਸਾਰੇ ਖਾਲਿਸਤਾਨੀ ਝੰਡੇ ਲਹਿਰਾਉਣ ਅਤੇ ਉਹਨਾਂ ਨੂੰ ਦਿਖਾਉਣ ਕਿ ਅਸੀਂ ਸ਼ਾਂਤ ਨਹੀਂ ਬੈਠਾਗੇ।' ਵੀਡੀਓ 'ਚ ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਡਰਦੇ ਹਨ।


author

Khushdeep Jassi

Content Editor

Related News