ਆਪਣੀ ਹੀ ਧੀ ਨੂੰ ਗਰਭਵਤੀ ਕਰਨ ਵਾਲੇ ਪਿਓ ਨੂੰ ਅਦਾਲਤ ਵੱਲੋਂ ਮਿਸਾਲੀ ਸਜ਼ਾ
Wednesday, Sep 04, 2024 - 02:34 PM (IST)
ਜਲੰਧਰ: ਅਦਾਲਤ ਨੇ 14 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰ ਕੇ ਗਰਭਵਤੀ ਕਰਨ ਵਾਲੇ ਪਿਤਾ ਨੂੰ ਉਮਰ ਕੈਦ ਤੇ 70 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਇਕ ਸਾਲ ਹੋਰ ਕੈਦ ਕੱਟਣੀ ਹੋਵੇਗੀ। ਹਾਲਾਂਕਿ ਮਾਮਲਾ ਖੁੱਲ੍ਹਣ ਮਗਰੋਂ ਪਿਓ ਆਪਣੀ ਕਰਤੂਤ ਤੋਂ ਮੁੱਕਰ ਗਿਆ ਸੀ, ਪਰ ਡੀ.ਐੱਨ.ਏ. ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਉਹੀ ਨਵਜੰਮੀ ਬੱਚੀ ਦਾ ਪਿਓ ਹੈ। ਪੀੜਤਾ ਨੇ ਦੱਸਿਆ ਸੀ ਕਿ ਉਸ ਦਾ ਪਿਤਾ ਡਰਾ ਧਮਕਾ ਕੇ ਰਾਤ ਨੂੰ ਉਸ ਨਾਲ ਗਲਤ ਕੰਮ ਕਰਦਾ ਸੀ। ਮਾਂ ਨੇ ਵੀ ਇਸ ਦੀ ਗਵਾਹੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 13 ਸਾਲਾ ਮਾਸੂਮ ਨੇ ਦਿੱਤਾ ਬੱਚੇ ਨੂੰ ਜਨਮ! ਧਰਨੇ 'ਤੇ ਬੈਠੀ ਮਾਂ
30 ਅਗਸਤ 2022 ਨੂੰ ਥਾਣਾ ਬਸਤੀ ਬਾਵਾ ਖੇਲ ਵਿਚ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਆਈ.ਪੀ.ਸੀ. ਦੀ ਧਾਰਾ 318, 376 ਤੇ ਪਾਕਸੋ ਐਕਟ ਦੀ ਧਾਰਾ 4 ਤੇ 6 ਤਹਿਤ ਕੇਸ ਦਰਜ ਕੀਤਾ ਗਿਆ ਸੀ। ਔਰਤ ਨੇ ਕਿਹਾ ਸੀ ਕਿ ਉਹ ਪਤੀ ਤੇ ਆਪਣੀ 14 ਸਾਲਾ ਧੀ ਨਾਲ ਕਿਰਾਏ ਦੇ ਘਰ ਵਿਚ ਰਹਿੰਦੀ ਹੈ। ਉਸ ਦੀ ਬੱਚੀ 8ਵੀਂ ਜਮਾਤ ਵਿਚ ਪੜ੍ਹਦੀ ਹੈ। ਉਸ ਨੇ ਢਿੱਡ ਪੀੜ ਹੋਣ ਦੀ ਗੱਲ ਕਹੀ ਸੀ ਤੇ ਉਸ ਦਾ ਢਿੱਡ ਵੀ ਵੱਡਾ ਹੋ ਰਿਹਾ ਸੀ। ਪਹਿਲਾਂ ਉਸ ਨੇ ਸਮਝਿਆ ਕੀ ਬੱਚੀ ਨੂੰ ਗੈਸ ਦੀ ਸਮੱਸਿਆ ਹੈ, ਪਰ ਜਦੋਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਾ ਹੋਇਆ ਤਾਂ ਉਸ ਨੇ ਬੱਚੀ ਤੋਂ ਪੂਰੀ ਗੱਲ ਪੁੱਛੀ।
ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਪਿਤਾ ਰਾਤ ਵੇਲੇ ਡਰਾ ਧਮਕਾ ਕੇ ਉਸ ਨਾਲ ਗਲਤ ਕੰਮ ਕਰਦੇ ਹਨ। ਇਸ ਮਗਰੋਂ ਜਦੋਂ ਉਹ ਬੱਚੀ ਨੂੰ ਡਾਕਟਰ ਕੋਲ ਲੈ ਗਏ ਤਾਂ ਪਤਾ ਲੱਗਿਆ ਕਿ ਬੱਚੀ ਗਰਭਵਤੀ ਹੈ। ਮਾਂ ਨੇ ਦੱਸਿਆ ਕਿ ਉੱਥੋਂ ਉਹ ਸਿੱਧੀ ਥਾਣੇ ਲਈ ਨਿਕਲੀ, ਪਰ ਰਾਹ ਵਿਚ ਹੀ ਉਸ ਦੇ ਪਤੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਖਿੱਚ-ਧੂਹ ਵਿਚ ਬੱਚੀ ਬੇਹੋਸ਼ ਹੋ ਗਈ ਤੇ ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ। ਜਦੋਂ ਉਹ ਆਪਣੀ ਬੱਚੀ ਨੂੰ ਨਵਜੰਮੇ ਬੱਚੇ ਨਾਲ ਲੈ ਕੇ ਹਸਪਤਾਲ ਗਈ ਤਾਂ ਪਤਾ ਲੱਗਿਆ ਕਿ ਬੱਚਾ ਮ੍ਰਿਤਕ ਹੈ। ਪੁਲਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਹੋਵੇਗਾ ਜਾਮ! ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਗ੍ਰਿਫ਼ਤਾਰੀ ਮਗਰੋਂ ਮੁਲਜ਼ਮ ਪਿਤਾ ਇਸ ਗੱਲ ਤੋਂ ਸਾਫ਼ ਹੀ ਮੁੱਕਰ ਗਿਆ ਕਿ ਉਸ ਨੇ ਬੱਚੀ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਪੀੜਤ ਬੱਚੀ ਨੇ ਆਪ ਵੀ ਪੁਲਸ ਨੂੰ ਹੱਡਬੀਤੀ ਦੱਸੀ। ਇਸ ਮਗਰੋਂ ਪੁਲਸ ਨੇ ਡੀ.ਐੱਨ.ਏ. ਟੈਸਟ ਕੀਤਾ ਤਾਂ ਬੱਚੀ ਦੇ ਪਿਓ ਦੇ ਕਾਰੇ ਦੀ ਪੁਸ਼ਟੀ ਹੋ ਗਈ। ਇਸ ਮਗਰੋਂ ਚੱਲੇ ਮੁਕੱਦਮੇ ਮਗਰੋਂ ਅਦਾਲਤ ਨੇ ਮੁਲਜ਼ਮ ਨੂੰ ਸਜ਼ਾ ਸੁਣਾਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8