ਘਰ ’ਚ ਵੜ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ
Sunday, Jul 22, 2018 - 06:20 AM (IST)

ਸੁਲਤਾਨਪੁਰ ਲੋਧੀ, (ਧੀਰ, ਜੋਸ਼ੀ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਨਾਬਾਲਗ ਲਡ਼ਕੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਰਜੀਤ ਸਿੰਘ ਪੱਤਡ਼ ਨੇ ਦੱਸਿਆ ਕਿ ਲਡ਼ਕੀ ਦੀ ਮਾਤਾ ਦੇ ਬਿਆਨਾਂ ਦੇ ਅਾਧਾਰ ’ਤੇ ਲਡ਼ਕੇ ਅਤੇ 2 ਹੋਰ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ। ਅੌਰਤ ਨੇ ਦੱਸਿਅਾ ਕਿ ਮੇਰੀ ਨਾਬਾਲਗ ਲਡ਼ਕੀ 12ਵੀਂ ਦੀ ਵਿਦਿਆਰਥਣ ਹੈ। ਉਹ 19.07.2018 ਕਰੀਬ 10 ਵਜੇ ਸਵੇਰੇ ਆਪਣੀ ਡਿਊਟੀ ’ਤੇ ਚਲੀ ਗਈ ਤੇ ਪਤੀ ਵੀ ਡਿਊਟੀ ’ਤੇ ਚਲਾ ਗਿਆ ਸੀ ਅਤੇ ਛੋਟੀ ਲਡ਼ਕੀ ਵੀ 3 ਵਜੇ ਟਿਊਸ਼ਨ ਪਡ਼੍ਹਨ ਚਲੀ ਗਈ। ਵੱਡੀ ਲਡ਼ਕੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਸਕੂਲ ਨਹੀਂ ਗਈ ਸੀ। ਉਸ ਨੇ ਦੱਸਿਅਾ ਕਿ ਜਦ ਉਹ 5 ਵਜੇ ਘਰ ਪੁੱਜੀ ਤਾਂ ਕਮਰੇ ’ਚ ਉਸ ਦੀ ਲਡ਼ਕੀ ਬੇਹੋਸ਼ ਪਈ ਸੀ। ਇੰਨੇ ਨੂੰ ਉਸ ਦਾ ਪਤੀ ਵੀ ਡਿਊਟੀ ਤੋਂ ਆ ਗਿਆ ਤੇ ਉਨ੍ਹਾਂ ਆਪਣੀ ਲਡ਼ਕੀ ਨੂੰ ਪਾਣੀ ਪਿਲਾਇਆ ਤੇ ਹੋਸ਼ ਆਉਣ ’ਤੇ ਉਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਗੁਰਚਰਨ ਸਿੰਘ ਵਾਸੀ ਗੁਲਜਾਰ ਨਗਰ ਢੁੱਡੀਆਂ ਵਾਲ 2 ਹੋਰ ਅਣਪਛਾਤੇ ਵਿਅਕਤੀਅਾਂ ਨਾਲ ਆਇਆ। ਉਸ ਨੇ ਮੈਨੂੰ ਨਸ਼ੀਲਾ ਪਦਾਰਥ ਵੀ ਸੁੰਘਾਇਆ ਤੇ ਮੇਰੇ ਨਾਲ ਜਬਰ-ਜ਼ਨਾਹ ਕੀਤਾ।
ਇਸ ਮਾਮਲੇ ਦੀ ਇਨਕੁਆਇਰੀ ਥਾਣਾ ਮੁਖੀ ਜਸਮੇਲ ਕੌਰ, ਏ. ਐੱਸ. ਆਈ. ਲਖਵੀਰ ਸਿੰਘ ਭੁਲਾਣਾ, ਧਿਆਨ ਸਿੰਘ ਐੱਚ. ਸੀ., ਰਮੇਸ਼ ਕੁਮਾਰ, ਹਰਮਨਬੀਰ ਸਿੰਘ ਤੇ ਗੁਰਕਮਲਜੀਤ ਸਿੰਘ ਵੱਲੋਂ ਕੀਤੀ ਗਈ ਤੇ ਬਿਆਨਾਂ ਦੇ ਅਾਧਾਰ ’ਤੇ ਜਸਪ੍ਰੀਤ ਸਿੰਘ ਉਰਫ ਜੱਸਾ ਉਕਤ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਅਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।