ਨੈਸ਼ਨਲ ਖਿਡਾਰਣ ਨਾਲ ਪੁਲਸ ਮੁਲਾਜ਼ਮ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ 12 ਵਾਰ ਕੀਤਾ ਜਬਰ-ਜ਼ਿਨਾਹ
Friday, Jun 04, 2021 - 12:30 PM (IST)
ਲੁਧਿਆਣਾ (ਜ.ਬ.) : ਲੁਧਿਆਣਾ ਟ੍ਰੈਫਿਕ ਪੁਲਸ ਦੇ ਇਕ ਸਬ-ਇੰਸਪੈਕਟਰ ‘ਤੇ ਰਾਸ਼ਟਰੀ ਪੱਧਰ ਦੀ ਖਿਡਾਰਣ ਰਹੀ 39 ਸਾਲਾ ਇਕ ਜਨਾਨੀ ਨੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਹੈ। ਜਨਾਨੀ ਦੀਆਂ 3 ਧੀਆਂ ਹਨ। ਪੁਲਸ ਮੁੱਖ ਦਫ਼ਤਰ ਵੱਲੋਂ ਕੇਸ ਦੀ ਜਾਂਚ ਮਹਿਲਾ ਆਈ. ਪੀ. ਐੈੱਸ. ਅਧਿਕਾਰੀ ਨੂੰ ਸੌਂਪੀ ਗਈ ਹੈ। ਪੀੜਤ ਜਨਾਨੀ ਦਾ ਦੋਸ਼ ਹੈ ਕਿ ਉਕਤ ਸਬ ਇੰਸਪੈਕਟਰ ਨੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਾਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਅਤੇ ਫੋਟੋ ਖਿੱਚ ਕੇ ਉਨ੍ਹਾਂ ਨੂੰ ਵਾਇਰਲ ਕਰਨ ਦਾ ਡਰਾਵਾ ਦੇ ਕੇ 12 ਵਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਦਾ ਕਹਿਣਾ ਹੈ ਕਿ ਉਹ ਵੇਟ ਅਤੇ ਪਾਵਰਲਿਫਟਿੰਗ ਵਿਚ ਰਾਸ਼ਟਰੀ ਪੱਧਰ ‘ਤੇ ਸਿਲਵਰ ਮੈਡਲ ਜੇਤੂ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 2 ਵਾਰ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਕਾਰਨ ਉਹ ਸਰਕਾਰੀ ਨੌਕਰੀ ਹਾਸਲ ਕਰਨਾ ਚਾਹੁੰਦੀ ਸੀ। ਆਪਣੀ ਇਹ ਇੱਛਾ ਉਸ ਨੇ ਆਪਣੇ ਮੂੰਹ ਬੋਲੇ ਚਾਚਾ ਨੂੰ ਦੱਸੀ, ਜੋ ਉਸ ਦੇ ਪਿਤਾ ਦਾ ਜਾਣਕਾਰ ਹੈ ਅਤੇ ਅਮਨ ਨਗਰ ਵਿਚ ਉਸ ਦੀ ਦੁੱਧ ਦੀ ਡੇਅਰੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਏ 'ਮਿਲਖਾ ਸਿੰਘ' ਦੀ ਫਿਰ ਵਿਗੜੀ ਸਿਹਤ, PGI 'ਚ ਕਰਵਾਇਆ ਦਾਖ਼ਲ
ਉਸ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਚਾਚਾ ਨੇ ਆਪਣੀ ਡੇਅਰੀ ’ਤੇ ਉਸ ਨੂੰ ਉਕਤ ਸਬ ਇੰਸਪੈਕਟਰ ਨੂੰ ਮਿਲਵਾਇਆ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਉਸ ਦੀ ਕਈ ਵੱਡੇ ਅਧਿਕਾਰੀਆਂ ਨਾਲ ਨੇੜਤਾ ਹੈ। ਉਹ ਉਸ ਨੂੰ ਨੌਕਰੀ ਦਿਵਾ ਦੇਵੇਗਾ। ਸਬ ਇੰਸਪੈਕਟਰ ਨੇ ਉਸ ਨੂੰ ਅਗਲੇ ਦਿਨ ਸਾਰੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਆਉਣ ਲਈ ਕਿਹਾ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਸਰਟੀਫਿਕੇਟ ਲੈ ਕੇ ਅਗਲੇ ਦਿਨ ਡੇਅਰੀ ’ਤੇ ਪੁੱਜੀ ਤਾਂ ਸਬ ਇੰਸਪੈਕਟਰ ਉਥੇ ਮੌਜੂਦ ਨਹੀਂ ਸੀ। ਉਸ ਨੇ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਸ਼ਿਵਪੁਰੀ ਕੇ ਕੋਲ ਇਕ ਰੇਸਤਰਾਂ ਵਿਚ ਉਸ ਨੂੰ ਬੁਲਾਇਆ। ਦੁਪਹਿਰ ਕਰੀਬ 1 ਵਜੇ ਉਹ ਰੇਸਤਰਾਂ ਪੁੱਜੀ ਤਾਂ ਵਰਦੀ ਪਹਿਨੇ ਸਬ ਇੰਸਪੈਕਟਰ ਇਕ ਰੂਮ ਵਿਚ ਲੇਟਿਆ ਹੋਇਆ ਸੀ। ਨਾਲ ਦੇ ਟੇਬਲ ’ਤੇ ਸ਼ਰਾਬ ਦੀ ਬੋਤਲ ਪਈ ਹੋਈ ਸੀ। ਇਹ ਦੇਖ ਦੇ ਉਹ ਘਬਰਾ ਗਈ ਤਾਂ ਸਬ ਇੰਸਪੈਕਟਰ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਮੈਂਟਲ ਸਟਰੈੱਸ 'ਚੋਂ ਲੰਘ ਰਿਹਾ ਹੈ। ਉਸ ਦਿਨ ਸਬ ਇੰਸਪੈਕਟਰ ਨੇ ਉਸ ਦੇ ਸਾਰੇ ਸਰਟੀਫਿਕੇਟ ਦੇਖੇ ਅਤੇ ਉਸ ਵਿਚ ਕੁਝ ਖਾਮੀਆਂ ਕੱਢਦੇ ਹੋਏ ਉਸ ਨੂੰ 2-3 ਦਿਨ ਬਾਅਦ ਫੋਨ ਕਰਨ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ। 3 ਦਿਨ ਬਾਅਦ ਜਦੋਂ ਉਸ ਨੇ ਫੋਨ ਕੀਤਾ ਤਾਂ ਸਬ ਇੰਸਪੈਕਟਰ ਨੇ ਮੁੜ ਉਸੇ ਰੇਸਤਰਾਂ ਵਿਚ ਬੁਲਾਇਆ, ਜਿਸ ਕਮਰੇ ਵਿਚ ਸਬ ਇੰਸਪੈਕਟਰ ਨੇ ਉਸ ਨੂੰ ਬੁਲਾਇਆ, ਉਸ ਦਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਹੋਇਆ ਸੀ। ਜਦੋਂ ਉਹ ਅੰਦਰ ਦਾਖ਼ਲ ਹੋਈ ਤਾਂ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ, ਉਸ ਦੇ ਅੰਦਰ ਦਾਖ਼ਲ ਹੁੰਦੇ ਹੀ ਉਸ ਨੇ ਦਰਵਾਜ਼ਾ ਅੰਦਰੋਂ ਲਾਕ ਕਰ ਦਿੱਤਾ ਅਤੇ ਉਸ ਨੂੰ ਧੱਕਾ ਦੇ ਕੇ ਬੈੱਡ ’ਤੇ ਸੁੱਟ ਦਿੱਤਾ।
ਪੀੜਤਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਖ਼ੁਦ ਨੂੰ ਬਚਾਉਣ ਦਾ ਅਣਥੱਕ ਯਤਨ ਕੀਤਾ ਪਰ ਸਬ ਇੰਸਪੈਕਟਰ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਫੋਟੋ ਅਤੇ ਵੀਡੀਓ ਬਣਾਈ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਬਾਹਰ ਜਾ ਕੇ ਰੌਲਾ ਪਾਇਆ ਜਾਂ ਕਿਸੇ ਸਾਹਮਣੇ ਮੂੰਹ ਖੋਲ੍ਹਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਰਵਾ ਦੇਵੇਗਾ। ਪੀੜਤਾ ਮੁਤਾਬਕ ਜਦੋਂ ਉਸ ਨੇ ਇਹ ਗੱਲ ਚਾਚਾ ਨੂੰ ਦੱਸੀ ਤਾਂ ਚਾਚਾ ਨੇ ਸਮਾਜ ਵਿਚ ਬਦਨਾਮੀ ਦਾ ਹਵਾਲਾ ਦੇ ਕੇ ਇਸ ਘਟਨਾ ਨੂੰ ਭੁੱਲ ਜਾਣ ਲਈ ਕਿਹਾ। ਉਸ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਸਬ ਇੰਸਪੈਕਟਰ ਨੇ ਜਲੰਧਰ ਬਾਈਪਾਸ, ਮਾਤਾ ਰਾਣੀ ਚੌਂਕ ਸਥਿਤ ਵੱਖ-ਵੱਖ ਹੋਟਲਾਂ ਵਿਚ 12 ਵਾਰ ਬੁਲਾਇਆ ਅਤੇ ਉਸ ਦੀ ਅਸ਼ਲੀਲ ਵੀਡੀਓ ਅਤੇ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਘਿਨਾਉਣਾ ਕਾਰਾ ਕੀਤਾ। ਉਸ ਨੇ ਕਈ ਵਾਰ ਸਬ ਇੰਸਪੈਕਟਰ ਤੋਂ ਪਿੱਛਾ ਛੁਡਾਉਣ ਦਾ ਯਤਨ ਕੀਤਾ। ਉਸ ਨੇ ਜੱਸੀਆਂ ਦੇ ਰਹਿਣ ਵਾਲੇ ਇਕ ਸ਼ਖਸ ਨਾਲ ਸੰਪਰਕ ਕੀਤਾ, ਜੋ ਸਬ ਇੰਸਪੈਕਟਰ ਦਾ ਕਰੀਬੀ ਸੀ ਪਰ ਉਸ ਨੇ ਵੀ ਕੋਈ ਮਦਦ ਨਹੀਂ ਕੀਤੀ ਅਤੇ ਉਲਟਾ ਸਬ ਇੰਸਪੈਕਟਰ ਨਾਲ ਮਿਲ ਕੇ ਉਸ ਨੂੰ ਹੀ ਧਮਕਾਉਣ ਲੱਗ ਗਿਆ। ਇਸ ਸਭ ਤੋਂ ਨਿਰਾਸ਼ ਉਸ ਨੇ 2 ਵਾਰ ਮਰਨ ਦੀ ਕੋਸ਼ਿਸ਼ ਕੀਤੀ ਪਰ ਧੀਆਂ ਨੂੰ ਦੇਖ ਕੇ ਬੇਵੱਸ ਹੋ ਗਈ, ਜਦੋਂ ਕਿ ਸਬ ਇੰਸਪੈਕਟਰ ਦਾ ਤਸ਼ੱਦਦ ਦਿਨੋਂ-ਦਿਨ ਵੱਧਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਨੇ ਵਿਧਵਾ ਨਾਲ ਜਿਸਮਾਨੀ ਸਬੰਧ ਬਣਾ ਦਿੱਤਾ ਵੱਡਾ ਧੋਖਾ, ਦੂਜੀ ਕੁੜੀ ਨਾਲ ਕਰਵਾਇਆ ਵਿਆਹ
ਇਕ ਵਾਰ ਉਸ ਨੇ ਹਿੰਮਤ ਕਰਕੇ ਸਲੇਮ ਟਾਬਰੀ ਪੁਲਸ ਦੇ ਇਕ ਅਧਿਕਾਰੀ ਨੂੰ ਫੋਨ ਕਰਕੇ ਇਸ ਦੀ ਸ਼ਿਕਾਇਤ ਕੀਤੀ, ਜਿਸ ਨੇ ਉਸੇ ਥਾਣੇ ਵਿਚ ਆ ਕੇ ਲਿਖ਼ਤੀ ਸ਼ਿਕਾਇਤ ਦੇਣ ਲਈ ਕਿਹਾ ਪਰ ਸਬ ਇੰਸਪੈਕਟਰ ਨੂੰ ਇਸ ਦੀ ਭਿਣਕ ਪੈ ਗਈ ਅਤੇ ਉਸ ਨੇ ਉਸ ਨੂੰ ਰਸਤੇ ਵਿਚ ਡਰਾ ਕੇ ਵਾਪਸ ਭੇਜ ਦਿੱਤਾ। ਜਦੋਂ ਉਹ ਬੇਹੱਦ ਪਰੇਸ਼ਾਨ ਰਹਿਣ ਲੱਗੀ ਤਾਂ ਇਹ ਗੱਲ ਉਸ ਦਾ ਪਤੀ ਭਾਂਪ ਗਿਆ। ਇਸ ਤੋਂ ਬਾਅਦ ਉਸ ਨੇ ਸਾਰੀ ਆਪ ਬੀਤੀ ਪਤੀ ਨੂੰ ਸੁਣਾਈ ਤਾਂ ਪਤੀ ਨੇ ਉਸ ਦਾ ਹੌਂਸਲਾ ਵਧਾਇਆ ਅਤੇ ਇਨਸਾਫ਼ ਦੇ ਲਈ ਪੁਲਸ ਕਮਿਸ਼ਨਰ ਦਫ਼ਤਰ ਲੈ ਕੇ ਗਿਆ। ਇਸ ਬਾਰੇ ਏ. ਡੀ. ਸੀ. ਪੀ. ਪ੍ਰਗਿਆ ਜੈਨ ਦਾ ਕਹਿਣਾ ਹੈ ਕਿ ਕੇਸ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਬ ਇੰਸਪੈਕਟਰ ਨੇ ਨਹੀਂ ਚੁੱਕਿਆ ਫੋਨ
ਸਬ ਇੰਸਪੈਕਟਰ ਦਾ ਪੱਖ ਜਾਣਨ ਲਈ ਉਸ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇੰਨਾ ਹੀ ਨਹੀਂ, ਉਸ ਨੇ ਟੈਕਸਟ ਮੈਸੇਜ ਦਾ ਵੀ ਕੋਈ ਜਵਾਬ ਨਹੀਂ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ