ਲੁਧਿਆਣਾ 'ਚ ਸ਼ਰਮਨਾਕ ਘਟਨਾ : ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ 14 ਸਾਲਾਂ ਦੀ ਕੁੜੀ, ਧੱਕੇ ਖਾ ਰਹੇ ਮਾਪੇ

Thursday, Jul 27, 2023 - 03:35 PM (IST)

ਲੁਧਿਆਣਾ 'ਚ ਸ਼ਰਮਨਾਕ ਘਟਨਾ : ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋਈ 14 ਸਾਲਾਂ ਦੀ ਕੁੜੀ, ਧੱਕੇ ਖਾ ਰਹੇ ਮਾਪੇ

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬਸਤੀ ਥਾਣਾ ਇਲਾਕੇ 'ਚ 14 ਸਾਲਾਂ ਦੀ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ।

ਇਹ ਵੀ ਪੜ੍ਹੋ : ਬਜ਼ੁਰਗ ਨੂੰ ਐਕਟਿਵਾ ਸਣੇ ਘੜੀਸਦੀ ਲੈ ਗਈ High Speed ਬੱਸ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

ਪੀੜਤਾ ਦਾ ਦੋਸ਼ ਹੈ ਕਿ ਦੋਸ਼ੀ ਵਿਅਕਤੀ ਉਸ ਨੂੰ ਵਰਗਲਾ ਕੇ ਲੁਧਿਆਣਾ ਦੀ ਸਬਜ਼ੀ ਮੰਡੀ ਲੈ ਗਿਆ। ਉੱਥੇ ਦੋਸ਼ੀਆਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਦੋਸ਼ੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ।

ਇਹ ਵੀ ਪੜ੍ਹੋ : ਹੜ੍ਹਾਂ ਦੇ ਮੁੱਦੇ 'ਤੇ ਰਾਜਪਾਲ ਨੂੰ ਮਿਲੇ ਜਾਖੜ, ਬੋਲੇ-ਮਸਲਾ ਅੱਜ ਸਿਆਸਤ ਦਾ ਨਹੀਂ, ਲੋਕਾਂ ਦੀ ਬਾਂਹ ਫੜ੍ਹਨ ਦਾ

ਇਸ ਸਮੇਂ ਪੀੜਤਾ ਗਰਭਵਤੀ ਹੈ। ਦੂਜੇ ਪਾਸੇ ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਾਉਣ ਲਈ ਉਹ 2 ਵੱਖ-ਵੱਖ ਥਾਣਿਆਂ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News