ਕਲਯੁਗੀ ਚਾਚੇ ਨੇ ਟੱਪੀਆਂ ਸਭ ਹੱਦਾਂ, ਸਿਰੋਂ ਲੰਘੀ ਗੱਲ ਤਾਂ ਭਤੀਜੀ ਨੇ ਜੱਗ-ਜ਼ਾਹਰ ਕੀਤੀ ਗੰਦੀ ਕਰਤੂਤ
Sunday, Jul 02, 2023 - 10:30 AM (IST)

ਭਾਮੀਆਂ ਕਲਾਂ (ਜਗਮੀਤ) : ਕਲਯੁਗ ਦੇ ਇਸ ਕਾਲੇ ਦੌਰ ’ਚ ਹਵਸ ਦੇ ਭੁੱਖੇ ਚਾਚੇ ਵੱਲੋਂ ਮਾਂ ਬਾਹਰੀ ਤੇ ਬਜ਼ੁਰਗ ਦਾਦੀ ਕੋਲ ਰਹਿੰਦੀ ਆਪਣੀ ਹੀ ਨਾਬਾਲਗ ਭਤੀਜੀ ਨੂੰ ਡਰਾ-ਧਮਕਾ ਕੇ ਇਕ ਮਹੀਨੇ ਤੱਕ ਲਗਾਤਾਰ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਸ ਨੇ ਹਵਸੀ ਚਾਚੇ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਬਾਰੇ ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਤਾਈ ਨੇ ਬਿਆਨ ਦਰਜ ਕਰਵਾਏ ਸੀ ਕਿ ਉਸ ਦਾ ਵੱਡਾ ਦਿਓਰ ਕਿਸੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ ਅਤੇ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਦੇਖੋ ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ
ਉਨ੍ਹਾਂ ਦੀ ਨਾਬਾਲਗ ਧੀ ਆਪਣੀ ਦਾਦੀ ਕੋਲ ਰਹਿੰਦੀ ਹੈ। ਬੀਤੀ 30 ਜੂਨ ਨੂੰ ਜਦੋਂ ਉਹ ਗਈ ਤਾਂ ਨਾਬਾਲਗ ਭਤੀਜੀ ਨੇ ਦੱਸਿਆ ਕਿ ਉਸ ਦਾ ਚਾਚਾ ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਇਕ ਮਕਾਨ ’ਚ ਲਿਜਾ ਕੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਸਰੀਰਕ ਸ਼ੋਸ਼ਣ ਕਰ ਰਿਹਾ ਹੈ। ਕਲਯੁਗੀ ਚਾਚੇ ਨੇ ਕਿਸੇ ਨੂੰ ਦੱਸਣ ’ਤੇ ਨਾਬਾਲਗ ਬੱਚੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਡਰਾ ਰੱਖਿਆ ਹੈ। ਹੁਣ ਜਦੋਂ ਕਲਯੁਗੀ ਚਾਚੇ ਦੇ ਜ਼ੁਲਮ ਦੀ ਹੱਦ ਹੋ ਗਈ ਤਾਂ ਬੱਚੀ ਨੇ ਆਪਣੀ ਤਾਈ ਨੂੰ ਇਸ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਨੂੰ ਖ਼ੁਸ਼ਕ ਰਹੇਗਾ ਮੌਸਮ, 5 ਜੁਲਾਈ ਤੱਕ ਜਾਣੋ ਮੌਸਮ ਬਾਰੇ ਤਾਜ਼ਾ ਅਪਡੇਟ
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਨਾਬਾਲਗਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ