ਸਕੇ ਭਰਾ ਨੇ ਰਿਸ਼ਤੇ ਨੂੰ ਦਾਗ਼ ਲਾਉਂਦਿਆਂ ਗਰਭਵਤੀ ਕੀਤੀ ਭੈਣ, ਪਤਾ ਲੱਗਣ ''ਤੇ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

Friday, Mar 12, 2021 - 10:34 AM (IST)

ਸਕੇ ਭਰਾ ਨੇ ਰਿਸ਼ਤੇ ਨੂੰ ਦਾਗ਼ ਲਾਉਂਦਿਆਂ ਗਰਭਵਤੀ ਕੀਤੀ ਭੈਣ, ਪਤਾ ਲੱਗਣ ''ਤੇ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਪਟਿਆਲਾ (ਬਲਜਿੰਦਰ) : ਇੱਥੇ ਥਾਣਾ ਅਰਬਨ ਸਟੇਟ ਅਧੀਨ ਪੈਂਦੀ ਇਕ ਕਾਲੋਨੀ ’ਚ ਕਲਯੁੱਗ ਦਾ ਸਿਖ਼ਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸਕੇ ਭਰਾ ਨੇ ਆਪਣੀ ਨਾਬਾਲਗ ਭੈਣ ਨੂੰ ਹਵਸ਼ ਦਾ ਸ਼ਿਕਾਰ ਬਣਾ ਲਿਆ। ਇਸ ਗੱਲ ਦਾ ਪਤਾ ਉਦੋਂ ਲੱਗਿਆ, ਜਦੋਂ 3 ਮਹੀਨਿਆਂ ਬਾਅਦ ਭੈਣ ਦੇ ਢਿੱਡ ’ਚ ਦਰਦ ਹੋਣ ਲੱਗ ਪਿਆ। ਉਸ ਨੂੰ ਚੈਕਿੰਗ ਲਈ ਹਸਪਤਾਲ ਲਿਜਾਇਆ ਗਿਆ। ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤਾਂ ਉਸ ਦੇ ਢਿੱਡ ’ਚ 14 ਹਫ਼ਤਿਆਂ ਦਾ ਬੱਚਾ ਪਾਇਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੁੜ ਲੱਗਿਆ 'ਨਾਈਟ ਕਰਫ਼ਿਊ', ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ

ਇਸ ਦਾ ਪਤਾ ਲੱਗਣ 'ਤੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਪੀੜਤ ਕੁੜੀ ਦੀ ਉਮਰ 14 ਸਾਲ ਅਤੇ ਭਰਾ ਦੀ ਉਮਰ 19 ਸਾਲ ਦੇ ਕਰੀਬ ਹੈ। ਜਦੋਂ ਪਰਿਵਾਰ ਵਾਲਿਆਂ ਨੇ ਪੀੜਤ ਕੁੜੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਸ ਦੇ ਭਰਾ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ।

ਇਹ ਵੀ ਪੜ੍ਹੋ : ਜਿਸਮ ਦੇ ਭੁੱਖਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸਮੂਹਕ ਜਬਰ-ਜ਼ਿਨਾਹ, ਦਰਿੰਦਿਆਂ ਨਾਲ ਮਿਲੀ ਹੋਈ ਸੀ ਸਹੇਲੀ

ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਭਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁੰਡਾ ਫ਼ਰਾਰ ਹੈ ਅਤੇ ਪੁਲਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


 


author

Babita

Content Editor

Related News