ਆਪਣਿਆਂ ਨੇ 9 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਘਿਨੌਣੇ ਸੱਚ ਨੇ ਮਾਂ ਦੇ ਉਡਾਏ ਹੋਸ਼

Thursday, Sep 01, 2022 - 10:26 AM (IST)

ਆਪਣਿਆਂ ਨੇ 9 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਘਿਨੌਣੇ ਸੱਚ ਨੇ ਮਾਂ ਦੇ ਉਡਾਏ ਹੋਸ਼

ਲੁਧਿਆਣਾ (ਬੇਰੀ) : ਸ਼ਹਿਰ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 9 ਸਾਲ ਦੀ ਬੱਚੀ ਨੂੰ ਉਸ ਦੇ ਸਕੇ ਦਾਦੇ ਅਤੇ ਚਾਚੇ ਨੇ ਹੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਢਿੱਡ ’ਚ ਦਰਦ ਹੋਇਆ ਤਾਂ ਬੱਚੀ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ’ਚ ਪੁਲਸ ਨੇ ਮੁਲਜ਼ਮ ਚਾਚੇ ਨਰੇਸ਼ ਕੁਮਾਰ ਅਤੇ ਉਸ ਦੇ ਪਿਤਾ ਮਹਿੰਦਰਪਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੁਣ ਪਤਨੀ ਦੇ ਨਾਂ 'ਤੇ ਸਰਪੰਚੀ ਨਹੀਂ ਕਰ ਸਕਣਗੇ ਘਰਵਾਲੇ, ਜਾਰੀ ਹੋਏ ਸਖ਼ਤ ਹੁਕਮ

ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਦਾ ਕੁੱਝ ਦਿਨਾਂ ਤੋਂ ਢਿੱਡ ਦਰਦ ਕਰ ਰਿਹਾ ਸੀ, ਜੋ ਕਾਫੀ ਘਬਰਾਈ ਵੀ ਹੋਈ ਸੀ। ਜਦੋਂ ਉਸ ਨੇ ਬੱਚੀ ਨਾਲ ਗੱਲ ਕੀਤੀ ਤਾਂ ਬੱਚੀ ਨੇ ਜੋ ਕੁੱਝ ਦੱਸਿਆ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਬੱਚੀ ਨੇ ਦੱਸਿਆ ਕਿ ਉਸ ਦੇ ਦਾਦੇ ਮਹਿੰਦਰਪਾਲ ਅਤੇ ਚਾਚੇ ਨਰੇਸ਼ ਨੇ ਕਈ ਵਾਰ ਗਲਤ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ DGP ਵੀ. ਕੇ. ਭਾਵਰਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਖ਼ਤਮ ਹੋ ਰਹੀ 2 ਮਹੀਨੇ ਦੀ ਛੁੱਟੀ

ਇਕ ਦਿਨ ਦਾਦਾ ਉਸ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਕਿ ਇਹ ਉਸ ਦੇ ਚਾਚੇ ਨਰੇਸ਼ ਨੇ ਦੇਖ ਲਿਆ ਪਰ ਆਪਣੇ ਪਿਤਾ ਨੂੰ ਰੋਕਣ ਦੀ ਬਜਾਏ ਨਰੇਸ਼ ਨੇ ਵੀ ਉਸ ਨਾਲ ਜਬਰ-ਜ਼ਿਨਾਹ ਕਰਨਾ ਸ਼ੁਰੂ ਕਰ ਦਿੱਤਾ। ਬੱਚੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੰਦੇ ਸਨ। ਉਧਰ, ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News