4 ਸਾਲ ਦੀ ਮਾਸੂਮ ਨਾਲ 12 ਸਾਲਾ ਮੁੰਡੇ ਵੱਲੋਂ ਜਬਰ-ਜ਼ਿਨਾਹ

Tuesday, Jun 01, 2021 - 02:02 PM (IST)

4 ਸਾਲ ਦੀ ਮਾਸੂਮ ਨਾਲ 12 ਸਾਲਾ ਮੁੰਡੇ ਵੱਲੋਂ ਜਬਰ-ਜ਼ਿਨਾਹ

ਲੁਧਿਆਣਾ (ਜ.ਬ.) : ਟਿੱਬਾ ਇਲਾਕੇ ਵਿਚ 4 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਿਨਾਹ ਦਾ ਸਨਸਨੀਖੇਜ਼ ਕੇਸ ਸਾਹਮਣੇ ਆਇਆ ਹੈ। ਜਬਰ-ਜ਼ਿਨਾਹ ਦਾ ਦੋਸ਼ 12 ਸਾਲ ਦੇ ਇਕ ਮੁੰਡੇ ’ਤੇ ਲੱਗਾ ਹੈ। ਮੁਲਜ਼ਮ ਨੇ ਬੱਚੀ ਨੂੰ ਛੱਤ ’ਤੇ ਲਿਜਾ ਕੇ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।
ਬੱਚੀ ਦੀ ਮਾਤਾ ਨੇ ਨਾਮਜ਼ਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376 ਅਤੇ ਪੋਕਸੋ ਐਕਟ-4 ਤਹਿਤ ਪਰਚਾ ਦਰਜ ਕਰ ਕੇ ਮੁਲਜ਼ਮ ਨੂੰ ਫੜ੍ਹ ਕੇ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਬੀਤੇ ਸ਼ਨੀਵਾਰ ਨੂੰ ਉਸ ਦੀ ਧੀ ਨੂੰ ਵਰਗਲਾ ਕੇ ਛੱਤ ’ਤੇ ਲੈ ਗਿਆ ਅਤੇ ਉਸ ਨਾਲ ਕਥਿਤ ਗਲਤ ਕੰਮ ਕੀਤਾ। ਸੂਤਰਾਂ ਦਾ ਕਹਿਣਾ ਹੈ ਕਿ ਨਾਬਾਲਗ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਦਾ ਇਕ ਚਚੇਰਾ ਭਰਾ ਉਸ ਨੂੰ ਉਕਸਾਉਂਦਾ ਰਿਹਾ।


author

Babita

Content Editor

Related News