ਪ੍ਰੇਮੀ ਨਾਲ ਇਸ਼ਕ ਦੀਆਂ ਪੀਂਘਾਂ ਝੂਟਦੀ ਕੁੜੀ ਦੀ ਤਬਾਹ ਹੋਈ ਜ਼ਿੰਦਗੀ, ਡਾਕਟਰ ਨੇ ਦੱਸਿਆ ਹੋਸ਼ ਉਡਾਉਣ ਵਾਲਾ ਸੱਚ

Friday, Jul 14, 2023 - 11:57 AM (IST)

ਪ੍ਰੇਮੀ ਨਾਲ ਇਸ਼ਕ ਦੀਆਂ ਪੀਂਘਾਂ ਝੂਟਦੀ ਕੁੜੀ ਦੀ ਤਬਾਹ ਹੋਈ ਜ਼ਿੰਦਗੀ, ਡਾਕਟਰ ਨੇ ਦੱਸਿਆ ਹੋਸ਼ ਉਡਾਉਣ ਵਾਲਾ ਸੱਚ

ਚੰਡੀਗੜ੍ਹ (ਸੁਸ਼ੀਲ) : ਵਿਆਹ ਦੇ ਨਾਂ ’ਤੇ 16 ਸਾਲਾ ਕੁੜੀ ਨਾਲ ਨੌਜਵਾਨ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਗਰਭਵਤੀ ਹੋਣ ’ਤੇ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਨਾਬਾਲਗਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਆਈ. ਟੀ. ਪਾਰਕ ਥਾਣਾ ਪੁਲਸ ਨੇ ਕੁੜੀ ਦੀ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸੁਭਾਸ਼ ਜਸਪ੍ਰੀਤ ਸਿੰਘ ਵਜੋਂ ਹੋਈ। ਆਈ. ਟੀ. ਪਾਰਕ ਥਾਣਾ ਪੁਲਸ ਨੇ ਜਸਪ੍ਰੀਤ ’ਤੇ ਜਬਰ-ਜ਼ਿਨਾਹ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਮੀਂਹ ਦਾ ਅਲਰਟ, ਪੜ੍ਹੋ ਪੂਰੀ ਖ਼ਬਰ
ਘਰ ਬੁਲਾ ਕੇ ਬਣਾਏ ਸਰੀਰਕ ਸਬੰਧ
ਆਈ. ਟੀ. ਪਾਰਕ ਥਾਣਾ ਪੁਲਸ ਨੂੰ ਬੁੱਧਵਾਰ ਸੂਚਨਾ ਮਿਲੀ ਕਿ 16 ਸਾਲਾ ਕੁੜੀ ਢਿੱਡ ਦਰਦ ਕਾਰਨ ਜੀ. ਐੱਮ. ਸੀ. ਐੱਚ.-32 'ਚ ਦਾਖ਼ਲ ਹੋਈ ਹੈ। ਜਦੋਂ ਡਾਕਟਰਾਂ ਨੇ ਕੁੜੀ ਦਾ ਚੈੱਕਅਪ ਕੀਤਾ ਤਾਂ ਉਹ 5 ਮਹੀਨਿਆਂ ਦੀ ਗਰਭਵਤੀ ਨਿਕਲੀ। ਆਈ. ਟੀ. ਪਾਰਕ ਥਾਣਾ ਇੰਚਾਰਜ ਜਸਪਾਲ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਸੁਭਾਸ਼ ਨਗਰ ਨਿਵਾਸੀ ਜਸਪ੍ਰੀਤ ਸਿੰਘ ਉਸ ਦਾ ਦੋਸਤ ਸੀ। ਦੋਸਤੀ ਪਿਆਰ 'ਚ ਬਦਲ ਗਈ ਅਤੇ ਉਸ ਨੇ ਵਿਆਹ ਕਰਨ ਲਈ ਉਸ ਨੂੰ ਪ੍ਰਪੋਜ਼ ਕਰ ਦਿੱਤਾ।

ਇਹ ਵੀ ਪੜ੍ਹੋ : Sukhna Lake ਵੱਲ ਜਾਣ ਵਾਲੇ ਸਾਵਧਾਨ! ਖੋਲ੍ਹ ਦਿੱਤਾ ਗਿਆ ਫਲੱਡ ਗੇਟ, ਜਾਰੀ ਹੋਈ Advisory (ਵੀਡੀਓ)

ਉਹ ਵਿਆਹ ਲਈ ਤਿਆਰ ਹੋ ਗਈ ਅਤੇ ਉਸ ਨੂੰ ਸੁਭਾਸ਼ ਨਗਰ ਸਥਿਤ ਘਰ 'ਚ ਬੁਲਾ ਕੇ ਜਸਪ੍ਰੀਤ ਨੇ ਸਰੀਰਕ ਸਬੰਧ ਬਣਾਏ। ਬਾਅਦ 'ਚ ਜਸਪ੍ਰੀਤ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਮਾਮਲੇ ਸਬੰਧੀ ਕਿਸੇ ਨੂੰ ਦੱਸਣ ’ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਪੁਲਸ ਨੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਸੁਭਾਸ਼ ਨਗਰ ਨਿਵਾਸੀ ਜਸਪ੍ਰੀਤ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News