ਰਿਸ਼ਤਿਆਂ ਦਾ ਘਾਣ : ਵਿਆਹ ਦਾ ਝਾਂਸਾ ਦੇ ਕੇ ਫੁੱਫੜ ਨੇ ਗਰਭਵਤੀ ਕੀਤੀ ਭਤੀਜੀ

Thursday, Feb 11, 2021 - 01:04 PM (IST)

ਰਿਸ਼ਤਿਆਂ ਦਾ ਘਾਣ : ਵਿਆਹ ਦਾ ਝਾਂਸਾ ਦੇ ਕੇ ਫੁੱਫੜ ਨੇ ਗਰਭਵਤੀ ਕੀਤੀ ਭਤੀਜੀ

ਲੁਧਿਆਣਾ(ਜ. ਬ.) : ਇੱਥੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਕੇਸ ਸਾਹਮਣੇ ਆਇਆ ਹੈ, ਜਿਸ ’ਚ 2 ਬੱਚਿਆਂ ਦਾ ਪਿਤਾ ਮੁਲਜ਼ਮ ਫੁੱਫੜ ਵਿਆਹ ਦਾ ਝਾਂਸਾ ਦੇ ਕੇ ਸਕੀ ਭਤੀਜੀ ਨੂੰ ਹਿਮਾਚਲ ਲੈ ਗਿਆ ਅਤੇ ਉਸ ਨਾਲ ਲਗਾਤਾਰ ਆਪਣੀ ਹਵਸ ਮਿਟਾਉਂਦਾ ਰਿਹਾ। ਭਤੀਜੀ ਜਦੋਂ ਗਰਭਵਤੀ ਹੋਈ ਤਾਂ ਉਸ ਨੂੰ ਛੱਡ ਕੇ ਭੱਜ ਗਿਆ। ਹਾਲ ਦੀ ਘੜੀ ਸਲੇਮ ਟਾਬਰੀ ਦੀ ਪੁਲਸ ਨੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰ ਕੇ ਫੁੱਫੜ ਨੂੰ ਦਬੋਚ ਲਿਆ ਹੈ।

ਉਹ ਅੰਬਾਲਾ ਦਾ ਰਹਿਣ ਵਾਲਾ ਹੈ। ਦੋਸ਼ ਹੈ ਕਿ ਪਿਛਲੇ ਸਾਲ 20 ਜੂਨ ਨੂੰ ਫੁੱਫੜ ਲੁਧਿਆਣਾ ਆਇਆ ਅਤੇ ਭਤੀਜੀ ਨੂੰ ਗੱਡੀ ’ਚ ਆਪਣੇ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਲੈ ਗਿਆ, ਜਿੱਥੇ ਭਤੀਜੀ ਨੂੰ ਛੋਟੀ ਹਲੇਡ ਕਾਲੋਨੀ ’ਚ ਕਿਰਾਏ ਦੇ ਇਕ ਕਮਰੇ ’ਚ ਰੱਖ ਕੇ ਉਸ ਦਾ ਲਗਾਤਾਰ ਸਰੀਰਕ ਸੋਸ਼ਣ ਕਰਦਾ ਰਿਹਾ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ। ਇੰਨਾ ਹੀ ਨਹੀਂ, ਵਿਆਹ ਦੇ ਨਾਮ ’ਤੇ ਤਾਲਾਬੰਦੀ ਦਾ ਬਹਾਨਾ ਬਣਾ ਕੇ 6 ਮਹੀਨਿਆਂ ਤੱਕ ਟਾਲਦਾ ਰਿਹਾ ਅਤੇ ਬਾਅਦ ’ਚ ਸਾਫ਼ ਮੁਕਰ ਗਿਆ। ਇਸ ਤੋਂ ਬਾਅਦ ਉਸ ਨੂੰ ਇਕੱਲੀ ਛੱਡ ਕੇ ਉੱਥੋਂ ਭੱਜ ਗਿਆ। ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਪੀੜਤਾ ਨੂੰ ਕਾਂਗੜਾ ਤੋਂ ਲੈ ਆਏ, ਜਿਸ ਤੋਂ ਬਾਅਦ ਭਤੀਜੀ ਨੇ ਹਰਿਆਣਾ ਪੁਲਸ ਕੋਲ ਫੁੱਫੜ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਫੁੱਫੜ ਗੱਲ ਨਹੀਂ ਕਰਨ ਦਿੰਦਾ ਸੀ ਘਰ ਵਾਲਿਆਂ ਨਾਲ
ਪੀੜਤਾ ਦਾ ਦੋਸ਼ ਹੈ ਕਿ ਉਸ ਨੇ ਕਈ ਵਾਰ ਆਪਣੇ ਘਰ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫੁੱਫੜ ਉਨ੍ਹਾਂ ਨਾਲ ਗੱਲ ਨਹੀਂ ਕਰਨ ਦਿੰਦਾ ਸੀ। ਉਸ ਦਾ ਮੋਬਾਇਲ ਵੀ ਖੋਹ ਕੇ ਫੁੱਫੜ ਨੇ ਆਪਣੇ ਕੋਲ ਰੱਖ ਲਿਆ ਸੀ। ਬਦਨਾਮੀ ਦੇ ਡਰੋਂ ਉਹ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ।
ਪਹਿਲਾਂ ਵੀ ਹੋ ਚੁੱਕੀ ਸੀ ਫੁੱਫੜ ਦੀ ਛਿੱਤਰ ਪਰੇਡ
ਦੱਸਿਆ ਜਾਂਦਾ ਹੈ ਕਿ ਫੁੱਫੜ ਦੀਆਂ ਕਰਤੂਤਾਂ ਕਾਰਣ ਪਹਿਲਾਂ ਵੀ ਉਸ ਦੀ ਛਿੱਤਰ ਪਰੇਡ ਹੋ ਚੁੱਕੀ ਹੈ। ਭਰੀ ਪੰਚਾਇਤ ’ਚ ਕਈ ਵਾਰ ਉਸ ਨੂੰ ਜ਼ਲੀਲ ਵੀ ਕੀਤਾ ਗਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਤੋਂ ਦੁਖ਼ੀ ਹੋ ਕੇ ਪਰਿਵਾਰ ਵਾਲਿਆਂ ਨੇ ਪੀੜਤਾ ਨੂੰ ਲੁਧਿਆਣਾ ਆਪਣੀ ਮਾਸੀ ਕੋਲ ਭੇਜ ਦਿੱਤਾ, ਬਾਵਜੂਦ ਇਸ ਦੇ ਫੁੱਫੜ ਲਗਾਤਾਰ ਭਤੀਜੀ ਨੂੰ ਫੋਨ ਕਰ ਕੇ ਵਰਗਲਾਉਂਦਾ ਰਿਹਾ।


 


author

Babita

Content Editor

Related News