ਪਤਨੀ ਦੇ ਘਰ ਨਾ ਹੋਣ ''ਤੇ ਨੌਕਰਾਣੀ ਨਾਲ ਮਿਟਾਉਂਦਾ ਰਿਹਾ ਹਵਸ, ਪੀੜਤਾ ਦੇ ਸਬਰ ਦਾ ਬੰਨ੍ਹ ਟੁੱਟਿਆਂ ਤਾਂ...

03/17/2023 2:09:04 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਬੀਤੀ ਰਾਤ ਇਕ ਮੁਲਜ਼ਮ ਖ਼ਿਲਾਫ਼ ਆਪਣੀ ਹੀ ਨੌਕਰਾਣੀ ਨਾਲ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰਤਾ ਕੁੜੀ ਨੇ ਦੱਸਿਆ ਕਿ ਉਹ ਥਾਪਰ ਨਗਰ, ਬਾਈਪਾਸ ’ਚ ਰਾਹੁਲ ਸੂਦ ਪੁੱਤਰ ਸੁਸ਼ੀਲ ਸੂਦ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਸੀ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ ਲੈ ਕੇ ਆਈ ਅਹਿਮ ਖ਼ਬਰ, ਪੂਰੀ ਹੋਣ ਵਾਲੀ ਹੈ ਸਜ਼ਾ

ਉਸ ਦੇ ਮਾਲਕ ਰਾਹੁਲ ਸੂਦ ਦਾ ਆਪਣੀ ਪਤਨੀ ਨਾਲ ਘਰੇਲੂ ਲੜਾਈ-ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਦੀ ਮਾਲਕਣ ਆਪਣੇ ਪੇਕੇ ਘਰ ਚਲੀ ਗਈ ਅਤੇ ਉਸ ਦੇ ਚੱਲਦੇ ਇਕ ਦਿਨ ਉਸ ਦੇ ਮਾਲਕ ਰਾਹੁਲ ਸੂਦ ਨੇ ਉਸ ਦੇ ਨਾਲ ਜ਼ਬਰਦਸਤੀ ਘਰ ’ਚ ਜਬਰ-ਜ਼ਿਨਾਹ ਕੀਤਾ ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੀ ਗੈਰ-ਹਾਜ਼ਰੀ 'ਚ ਉਸਨਾਲ ਕਈ ਵਾਰ ਸਰੀਰਕ ਸਬੰਧ ਬਣਾਏ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਅਗਲੇ 2-3 ਦਿਨਾਂ ਲਈ ਜਾਰੀ ਹੋ ਗਿਆ ਅਲਰਟ

ਕਰੀਬ 3 ਮਹੀਨੇ ਪਹਿਲਾਂ ਉਸ ਦੀ ਮਾਲਕਣ ਘਰੋਂ ਕੁੱਝ ਘਰੇਲੂ ਕੰਮ ਕਰ ਕੇ ਬਾਹਰ ਗਈ ਸੀ ਤਾਂ ਰਾਹੁਲ ਨੇ ਫਿਰ ਉਸ ਦੇ ਨਾਲ ਜ਼ਬਰਦਸਤੀ ਕੀਤੀ, ਜਿਸ ਤੋਂ ਬਾਅਦ ਪੀੜਤ ਕੁੜੀ ਨੇ ਸਾਰੀਆਂ ਗੱਲਾਂ ਆਪਣੀ ਮਾਲਕਣ ਸ਼ਿਲਪਾ ਸੂਦ ਨੂੰ ਦੱਸ ਦਿੱਤੀਆਂ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਪੁਲਸ ਨੇ ਰਾਹੁਲ ਸੂਦ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕਰ ਲਿਆ ਹੈ। ਹੁਣ ਤੱਕ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News