ਜਬਰ-ਜ਼ਿਨਾਹ ਦਾ ਸ਼ਿਕਾਰ 7 ਸਾਲਾ ਬੱਚੀ ਦਾ ਸਰਕਾਰੀ ਤੰਤਰ ਨੇ ਵਧਾਇਆ ‘ਦਰਦ, ਬੇਬੱਸ ਗ਼ਰੀਬ ਪਰਿਵਾਰ

Wednesday, Apr 07, 2021 - 11:36 AM (IST)

ਜਬਰ-ਜ਼ਿਨਾਹ ਦਾ ਸ਼ਿਕਾਰ 7 ਸਾਲਾ ਬੱਚੀ ਦਾ ਸਰਕਾਰੀ ਤੰਤਰ ਨੇ ਵਧਾਇਆ ‘ਦਰਦ, ਬੇਬੱਸ ਗ਼ਰੀਬ ਪਰਿਵਾਰ

ਅੰਮ੍ਰਿਤਸਰ (ਦਲਜੀਤ) - ਜਬਰ-ਜ਼ਨਾਹ ਦਾ ਸ਼ਿਕਾਰ ਹੋਈ 7 ਸਾਲਾ ਬੱਚੀ ਦਾ ਦਰਦ ਹੁਣ ਸਰਕਾਰੀ ਤੰਤਰ ਕਾਰਣ ਹੋਰ ਵੱਧ ਗਿਆ ਹੈ। ਸਰਕਾਰ ਵੱਲੋਂ ਜਬਰ-ਜ਼ਨਾਹ ਤੋਂ ਪੀੜਤ ਜਨਾਨੀਆਂ ਅਤੇ ਬੱਚੀਆਂ ਦਾ ਮੁਫ਼ਤ ਇਲਾਜ ਸਰਕਾਰੀ ਹਸਪਤਾਲ ’ਚ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲੀਅਤ ’ਚ ਇਹ ਦਾਅਵਾ ਜ਼ਮੀਨੀ ਪੱਧਰ ’ਤੇ ਹਕੀਕਤ ’ਚ ਨਹੀਂ ਬਦਲਦਾ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਬੱਚੀ ਦੀ ਹਾਲਤ ਸਥਿਰ ਹੈ। ਜਬਰ-ਜ਼ਨਾਹ ਉਪਰੰਤ ਬੱਚੀ ਦੇ ਗੁਪਤ ਅੰਗ ’ਚ ਲੋਹੇ ਦੀ ਰਾਡ ਪਾ ਦਿੱਤੀ ਸੀ। ਇਸ ਕਾਰਣ ਬੱਚੇਦਾਨੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਡਾਕਟਰਾਂ ਨੇ ਸਰਜਰੀ ਕਰ ਕੇ ਬੱਚੇਦਾਨੀ ਤਾਂ ਕੱਢ ਦਿੱਤੀ ਤੇ ਫਿਸਟੁਲਾ ਗ੍ਰੰਥੀਆਂ ਨੂੰ ਮੁੜ ਸੁਰਜੀਤ ਕਰਨ ਲਈ ਇੱਥੇ ਪੀਡਿਐਟ੍ਰਿਕ ਸਰਜਨ ਨਹੀਂ। ਇਸ ਲਈ ਬੱਚੀ ਨੂੰ ਪੀ. ਜੀ. ਆਈ ਚੰਡੀਗੜ੍ਹ ਰੈਫ਼ਰ ਕੀਤਾ ਜਾਵੇਗਾ। ਹੁਣ ਬੱਚੀ ਦੇ ਪਰਿਵਾਰ ਤੋਂ ਬਾਹਰਲੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਦਵਾਈਆਂ ਮੰਗਵਾਈਆਂ ਜਾ ਰਹੀਆਂ ਹਨ। ਗਰੀਬੀ ਕਾਰਣ ਹੁਣ ਪਰਿਵਾਰ ਦਵਾਈਆਂ ਲਿਆਉਣ ਲਈ ਬੇਬੱਸ ਹੋ ਗਏ ਹਨ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਬੱਚੀ ਦੇ ਪਿਤਾ ਕਪੂਰਥਲਾ ’ਚ ਦਿਹਾੜੀ ਕਰਦੇ ਹਨ। ਰੇਲਵੇ ਕੋਚ ਫੈਕਟਰੀ ਦੇ ਨਜ਼ਦੀਕ ਝੁੱਗੀ ਬਣਾ ਕੇ ਰਹਿੰਦੇ ਹਨ। ਉਨ੍ਹਾਂ ਅਨੁਸਾਰ 15 ਮਾਰਚ ਨੂੰ ਉਨ੍ਹਾਂ ਦੀ ਝੁੱਗੀ ਕੋਲ ਰਹਿਣ ਵਾਲਾ ਵਿਅਕਤੀ ਬੱਚੀ ਨੂੰ ਬਿਸਕੁੱਟ ਖਵਾਉਣ ਦੀ ਗੱਲ ਕਹਿ ਕੇ ਲੈ ਗਿਆ। ਇਕ ਘੰਟੇ ਬਾਅਦ ਬੱਚੀ ਨਜ਼ਦੀਕ ਖੇਤਾਂ ’ਚ ਖੂਨ ਨਾਲ ਲੱਥਪਥ ਹਾਲਾਤ ’ਚ ਮਿਲੀ। ਬੱਚੀ ਦੇ ਗੁਪਤ ਅੰਗ ’ਚ ਸਰੀਆ ਵਾੜਿਆ ਸੀ। ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ। ਗਲਾ ਘੁਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਦਰਿੰਦਗੀ ਦੀਆਂ ਸਾਰੀਆਂ ਹੱਦਾਂ ਇਸ ਵਿਅਕਤੀ ਨੇ ਪਾਰ ਕਰ ਦਿੱਤੀਆਂ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ ਅਤੇ ਇਸਦੇ ਬਾਅਦ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਨੂੰ ਅੰਜਾਮ ਦੇਣ ਵਾਲੇ 26 ਸਾਲਾ ਮੁਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ। ਪਿਤਾ ਅਨੁਸਾਰ ਮਨੋਜ ਕੁਮਾਰ ਜਬਰ-ਜ਼ਨਾਹ ਦੇ ਬਾਅਦ ਬੱਚੀ ਨੂੰ ਮਾਰਨਾ ਚਾਹੁੰਦਾ ਸੀ ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ

ਜੇਬ ’ਚ ਇਲਾਜ ਦੇ ਪੈਸੇ ਨਹੀਂ : 
ਪਿਤਾ ਅਨੁਸਾਰ ਉਨ੍ਹਾਂ ਕੋਲ ਬੱਚੀ ਦੇ ਇਲਾਜ ਲਈ ਪੈਸੇ ਤੱਕ ਨਹੀਂ। ਸਰਕਾਰ ਨੇ ਮੁਫ਼ਤ ਇਲਾਜ ਕਰਵਾਉਣ ਦੀ ਗੱਲ ਕਹੀ ਸੀ ਤੇ ਹੁਣ ਮੇਰੇ ਤੋਂ ਹਸਪਤਾਲ ’ਚ ਇੰਜੈਕਸ਼ਨ ਮੰਗਵਾਏ ਜਾ ਰਹੇ ਹਨ। ਦੋ-ਦੋ ਹਜ਼ਾਰ ਰੁਪਏ ਦੇ ਇੰਜੈਕਸ਼ਨ ਖ਼ਰੀਦ ਪਾਉਣਾ ਮੇਰੇ ਵੱਸ ’ਚ ਨਹੀਂ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਦਾ ਕਹਿਣਾ ਹੈ ਕਿ ਬੱਚੀ ਦਾ ਇਲਾਜ ਮੁਫ਼ਤ ਕੀਤਾ ਗਿਆ ਹੈ। ਬੱਚੀ ਦੀ ਹਾਲਤ ਬੇਹੱਦ ਨਾਜ਼ੁਕ ਸੀ। ਅਸੀਂ ਮੈਡੀਕਲ ਟੀਮ ਬਣਾਈ। ਰਾਤ ਭਰ ਡਾਕਟਰ ਸਰਜਰੀ ਕਰਦੇ ਰਹੇ। ਬੱਚੀ ਦਾ ਐੱਮ. ਆਰ. ਆਈ. ਸਕੇਨ ਕਰਵਾਇਆ ਜਾਣਾ ਸੀ। ਸਕੇਨ ਲਈ ਕੰਟਰੇਸ ਦੀ ਜ਼ਰੂਰਤ ਹੁੰਦੀ ਹੈ। ਇਹ ਹਸਪਤਾਲ ’ਚ ਮੁਹੱਈਆ ਨਹੀਂ, ਇਸ ਲਈ ਬੱਚੀ ਦੇ ਪਿਤਾ ਤੋਂ ਡਾਕਟਰ ਨੇ ਮੰਗਵਾਇਆ ਹੋਵੇਗਾ। ਇਸ ’ਚ ਖ਼ਰਚ ਹੋਈ ਰਕਮ ਵੀ ਅਸੀ ਬਿੱਲ ਕਲੀਅਰ ਕਰਵਾਕੇ ਪਿਤਾ ਨੂੰ ਦੇ ਦੇਵਾਂਗੇ ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ 'ਤੇ BSF ਨੇ ਪਾਕਿ ਘੁਸਪੈਠੀਆ ਕੀਤਾ ਢੇਰ, 2 ਏਕੇ-47 ਤੇ 22 ਪੈਕੇਟ ਹੈਰੋਇਨ ਬਰਾਮਦ


author

rajwinder kaur

Content Editor

Related News