''ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਹੀ ਮਿਲੇ''

Saturday, Mar 31, 2018 - 10:22 AM (IST)

''ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਹੀ ਮਿਲੇ''

ਬਠਿੰਡਾ (ਜ.ਬ.)- 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਹਰਿਆਣਾ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ 'ਚ ਵੀ ਫਾਂਸੀ ਦੇਣ ਦੀ ਸਜ਼ਾ ਦਾ ਕਾਨੂੰਨ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਜਗ ਬਾਣੀ ਨੇ ਇਕ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਲੋਕ ਰਾਏ ਇਕੱਤਰ ਕਰ ਕੇ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।
ਅੱਜ 'ਜਗ ਬਾਣੀ' ਦੀ ਟੀਮ ਕਾਪਸ ਕਲੱਬ ਬਠਿੰਡਾ ਦੇ ਕ੍ਰਿਕਟ ਮੈਦਾਨ 'ਚ ਪਹੁੰਚੀ, ਜਿਥੇ ਓਰਨੈੱਟ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ। ਅੱਜ ਇਥੇ ਕੁਮੈਂਟੇਟਰ ਜਤਿੰਦਰ ਕੁਮਾਰ, ਕੋਚ ਅਰਜੁਨ ਸਿੰਘ, ਮਿੱਢਾ ਟੈਲੀਕਾਮ ਟੀਮ ਦੇ ਖਿਡਾਰੀ ਸਾਹਿਲ ਮਿੱਢਾ, ਕਰਨ ਸ਼ਾਹ, ਕਰਮਜੀਤ ਸਿੰਘ ਕਰਮਾ, ਜਗਦੀਪ ਸਿੰਘ, ਗੁਰਬਾਜ ਸਿੰਘ, ਸੋਨੂੰ ਓਬਰਾਏ, ਅਮਿਤ ਸ਼ਰਮਾ, ਆਸ਼ੀਸ਼ ਜਿੰਦਲ, ਹਿਮਾਂਸ਼ੂ ਜਟਾਣਾ, ਜਿਤੇਸ਼ ਕੋਠਾਰੀ, ਮੁਨੀਸ਼ ਕੁਮਾਰ, ਪੁਨੀਤ ਸ਼ਰਮਾ, ਰਜਿੰਦਰ ਸਿੰਘ, ਵਰੁਣ ਸ਼ਰਮਾ, ਸਟਾਰ ਡ੍ਰਾਈਕਲੀਨਰ ਟੀਮ ਦੇ ਰਾਜੀਵ ਗੋਇਲ, ਡਾ. ਅਤਿਨ ਗੁਪਤਾ, ਡਾ. ਸ਼ਰਦ ਗੁਪਤਾ, ਹੈਰੀ ਸਿੱਧੂ, ਸਾਜਨ ਗਰਗ, ਰਚਿਤ ਗਰਗ, ਅਜੇ ਕੁਮਾਰ, ਮਨਿੰਦਰ ਸ਼ਰਮਾ, ਜਤਿੰਦਰ ਸ਼ਰਮਾ, ਮੰਗਲਜੀਤ ਗੋਇਲ, ਮਨੀਸ਼ ਬੱਤਾ, ਭਵਨੀਤ ਸਿੰਘ, ਮਨਜੀਤ ਸਿੰਘ ਤੇ ਅਮਨਦੀਪ ਭਾਰਦਵਾਜ ਆਦਿ ਮੌਜੂਦ ਸਨ। ਸਮੂਹ ਖਿਡਾਰੀਆਂ ਨੇ ਇਕਸੁਰ ਹੋ ਕੇ ਕਿਹਾ ਕਿ ਵੈਸੇ ਤਾਂ ਕਿਸੇ ਵੀ ਔਰਤ ਨਾਲ ਜਬਰ-ਜ਼ਨਾਹ ਹੋਣਾ ਬਹੁਤ ਵੱਡਾ ਗੁਨਾਹ ਹੈ ਪਰ ਮਾਸੂਮ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਦੋਸ਼ੀਆਂ ਨੂੰ ਜ਼ਿੰਦਗੀ ਦਾ ਇਕ ਪਲ ਦੇਣਾ ਵੀ ਪਾਪ ਤੋਂ ਘੱਟ ਨਹੀਂ। ਅਜਿਹੇ ਵਿਅਕਤੀਆਂ ਨੂੰ ਸਿਰਫ ਤੇ ਸਿਰਫ ਮੌਤ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਮਾਮਲਿਆਂ ਦੀ ਜਾਂਚ ਨਿਰਪੱਖ ਏਜੰਸੀਆਂ ਕਰਨ ਤੇ ਅਦਾਲਤਾਂ ਵੀ ਵੱਖਰੀਆਂ ਹੀ ਹੋਣ, ਜੋ ਕਿ ਛੇਤੀ ਤੋਂ ਛੇਤੀ ਫੈਸਲਾ ਕਰਨ ਲਈ ਪਾਬੰਦ ਹੋਣ। 
ਉਨ੍ਹਾਂ ਕਿਹਾ ਕਿ ਇਹ ਕਾਨੂੰਨ ਹਰ ਹਾਲ 'ਚ ਬਣਨਾ ਚਾਹੀਦਾ ਹੈ ਤੇ ਇਸ ਵਾਸਤੇ ਸੜਕਾਂ 'ਤੇ ਉਤਰਨ ਦੀ ਵੀ ਲੋੜ ਹੈ, ਜਿਸ ਵਾਸਤੇ ਸ਼ਹਿਰ ਦੇ ਸਮੂਹ ਖਿਡਾਰੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਤਿਆਰ ਹਨ।  


Related News