10ਵੀਂ ਜਮਾਤ 'ਚ ਪੜ੍ਹਦੀ ਕੁੜੀ ਨੂੰ ਡਰਾ-ਧਮਕਾ ਕੇ ਬਣਾਏ ਸਰੀਰਕ ਸਬੰਧ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

Saturday, Dec 24, 2022 - 02:15 PM (IST)

10ਵੀਂ ਜਮਾਤ 'ਚ ਪੜ੍ਹਦੀ ਕੁੜੀ ਨੂੰ ਡਰਾ-ਧਮਕਾ ਕੇ ਬਣਾਏ ਸਰੀਰਕ ਸਬੰਧ, ਗਰਭਵਤੀ ਹੋਣ 'ਤੇ ਖੁੱਲ੍ਹਿਆ ਭੇਤ

ਮੋਹਾਲੀ (ਸੰਦੀਪ) : 10ਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਡਰਾ-ਧਮਕਾ ਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਪੁਲਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਪੋਕਸੋ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਾਇਆ ਕਿ ਉਹ 10ਵੀਂ ਜਮਾਤ 'ਚ ਪੜ੍ਹਦੀ ਹੈ। ਜਦੋਂ ਉਹ ਸਕੂਲ ਆਉਂਦੀ ਸੀ ਤਾਂ ਰੋਹਿਤ ਨਾਂ ਦਾ ਨੌਜਵਾਨ ਉਸ ਨੂੰ ਬਾਹਰ ਮਿਲ ਜਾਂਦਾ ਸੀ, ਜੋ ਉਸ ’ਤੇ ਦੋਸਤੀ ਕਰਨ ਲਈ ਦਬਾਅ ਪਾਉਂਦਾ ਸੀ।

ਇਹ ਵੀ ਪੜ੍ਹੋ : ਮੋਹਾਲੀ ਦੇ ਸਰਕਾਰੀ ਸਕੂਲ 'ਚ ਤੇਜ਼ਧਾਰ ਹਥਿਆਰ ਲੈ ਕੇ ਵੜਿਆ ਵਿਦਿਆਰਥੀ, ਦੇਖਦੇ ਹੀ ਦੇਖਦੇ ਕਰਤਾ ਵੱਡਾ ਕਾਰਾ

ਹਾਲਾਂਕਿ ਉਸ ਨੇ ਦੋਸਤੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਰੋਹਿਤ ਨੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਉਸ ਨਾਲ ਦੋਸਤੀ ਕਰਨ ਲਈ ਮਜਬੂਰ ਹੋ ਗਈ ਪਰ ਦੋਸਤੀ ਤੋਂ ਬਾਅਦ ਉਸ ਨੇ ਉਸ ਨੂੰ ਘਰ ਬੁਲਾ ਲਿਆ।

ਇਹ ਵੀ ਪੜ੍ਹੋ : 'ਦਰਾਣੀ ਨਾਲ ਰਹਿ ਰਿਹਾ ਪਤੀ, ਹੁਣ ਸਹਿਣ ਨਹੀਂ ਹੁੰਦਾ', ਮਰਨ ਤੋਂ ਪਹਿਲਾਂ ਔਰਤ ਰੋ-ਰੋ ਸੁਣਾ ਗਈ ਦਿਲ ਦਾ ਹਾਲ

ਇੰਨਾ ਹੀ ਨਹੀਂ, ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਵੀ ਬਣਾਏ। ਉਹ ਮਨ੍ਹਾਂ ਕਰਦੀ ਰਹੀ ਪਰ ਨੌਜਵਾਨ ਨਹੀਂ ਮੰਨਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। 6 ਮਹੀਨਿਆਂ ਬਾਅਦ ਉਸ ਦੇ ਢਿੱਡ 'ਚ ਤੇਜ਼ ਦਰਦ ਹੋਇਆ। ਜਦੋਂ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੇ ਆਪਣੇ ਘਰ ਜਾ ਕੇ ਸਾਰੀ ਗੱਲ ਦੱਸੀ ਅਤੇ ਬਾਅਦ ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News