50 ਸਾਲਾ ਵਿਅਕਤੀ ਨੇ ਦੂਜੀ ਜਮਾਤ 'ਚ ਪੜ੍ਹਦੀ ਬੱਚੀ ਨਾਲ ਕੀਤਾ ਬਲਾਤਕਾਰ

Monday, Aug 27, 2018 - 05:39 PM (IST)

ਗੁਰੂਹਰਸਹਾਏ (ਆਵਲਾ) - ਪਿੰਡ ਮੋਹਨ ਕੇ ਉਤਾੜ 'ਚ ਚੀਜ਼ ਦੇਣ ਦੇ ਬਹਾਨੇ 7 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੇ ਉਸ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਇਕ ਦੁਕਾਨਦਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਗੁਰੂਹਰਸਹਾਏ ਦੇ ਡੀ.ਐੱਸ.ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਆਪਣੇ ਮਾਮੇ ਦੇ ਘਰ ਰਹਿਦੀ ਹੈ, ਜੋ ਦੂਜੀ ਜਮਾਤ 'ਚ ਪੜ੍ਹਦੀ ਹੈ। ਸ਼ਨੀਵਾਰ ਰਾਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੂੰ ਬਿਆਨ ਦਿੰਦਿਆਂ ਪੀੜਤ ਲੜਕੀ ਦੇ ਮਾਮੇ ਨੇ ਕਿਹਾ ਕਿ ਉਸ ਦੇ ਮੋਬਾਇਲ 'ਚ ਇਕ ਵੀਡੀਓ ਆਈ, ਜਿਸ 'ਚ ਪਿੰਡ ਦਾ ਦੁਕਾਨਦਾਰ ਰਾਜੇਸ਼ ਧਵਨ ਉਸ ਦੀ ਭਾਣਜੀ ਨਾਲ ਬਲਾਤਕਾਰ ਕਰ ਰਿਹਾ ਹੈ। ਪੀੜਤ ਬੱਚੀ ਦੇ ਮਾਮੇ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਗੁਰੂਹਰਸਹਾਏ, ਐੱਸ.ਆਈ. ਸ਼ਿਮਲਾ ਰਾਣੀ ਅਤੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਬੀਤੀ ਰਾਤ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾ ਕੇ ਬੱਚੀ ਦਾ ਮੈਡੀਕਲ ਕਰਵਾਇਆ। ਜ਼ਿਕਰਯੋਗ ਹੈ ਕਿ ਮੁਲਜ਼ਮ ਬਾਬਾ ਕਰਮਦੀਨ ਦੀ ਸਮਾਧ ਦਾ ਸਾਬਕਾ ਪ੍ਰਧਾਨ ਵੀ ਰਹੀ ਚੁੱਕਾ ਹੈ।


Related News