ਦਾਦੇ ਦੀ ਬਰਸੀ ’ਤੇ ਵਿਦੇਸ਼ ਤੋਂ ਆਈ ਕੁੜੀ, ਮਾਸੀ ਦੇ ਦਿਉਰ ਵਲੋਂ ਸ਼ਰਮਨਾਕ ਹਰਕਤ

Friday, Nov 29, 2019 - 04:52 PM (IST)

ਦਾਦੇ ਦੀ ਬਰਸੀ ’ਤੇ ਵਿਦੇਸ਼ ਤੋਂ ਆਈ ਕੁੜੀ, ਮਾਸੀ ਦੇ ਦਿਉਰ ਵਲੋਂ ਸ਼ਰਮਨਾਕ ਹਰਕਤ

ਹੁਸ਼ਿਆਰਪੁਰ - ਹੁਸ਼ਿਆਰਪੁਰ ਜ਼ਿਲੇ ਦੇ ਹਾਜੀਪੁਰ ਪਿੰਡ ’ਚ ਦਾਦਾ ਦੀ ਬਰਸੀ ’ਤੇ ਸ਼ਾਮਲ ਹੋਣ ਇਟਲੀ ਤੋਂ ਆਈ 16 ਸਾਲਾ ਕੁੜੀ ਨਾਲ ਮਾਸੀ ਦੇ ਦਿਉਰ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੀ ਦੇ ਦਿਉਰ ਵਲੋਂ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਨੇ ਉਸ ਦੀ ਅਤੇ ਉਸ ਦੇ ਰਿਸ਼ਦੇਦਾਰਾਂ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਵਿਆਹ ਵੀ ਕਰਵਾ ਲਿਆ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ। ਦੋਵਾਂ ਦੀਆਂ ਹਰਕਤ ਤੋਂ ਪਰੇਸ਼ਾਨ ਪੀੜਤ ਕੁੜੀ ਨੇ ਇਸ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ’ਤੇ ਦੋਸ਼ੀ ਮਨਿੰਦਰ ਸਿੰਘ ਅਤੇ ਸਹੁਰਾ ਗੁਰਦੇਵ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ। 

ਪੁਲਸ ਨੂੰ ਬਿਆਨ ਦਰਜ ਕਰਵਾਉਂਦੇ ਪੀੜਤ ਕੁੜੀ ਨੇ ਦੱਸਿਆ ਜਦੋਂ ਉਹ ਆਪਣੇ ਦਾਦਾ ਜੀ ਦੀ ਬਰਸੀ ’ਤੇ ਆਈ ਸੀ ਤਾਂ ਉਸ ਸਮੇਂ ਵੀ ਉਹ ਘਰ ’ਚ ਇਕੱਲੀ ਸੀ, ਜਿਸ ਦੌਰਾਨ ਮੌਕੇ ਦਾ ਫਾਇਦਾ ਚੁੱਕ ਕੇ ਮਨਿੰਦਰ ਨੇ ਉਸ ਦਾ ਗਲਤ ਹਰਕਤ ਕੀਤੀ। ਫਿਰ ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਨਸ਼ੇ ਦੀ ਹਾਲਤ ’ਚ ਉਹ ਉਸ ਨਾਲ ਜ਼ਬਰਦਸਤੀ ਸਬੰਧ ਬਣਾਉਂਦਾ ਸੀ। ਵਿਆਹ ਦੇ ਕੁਝ ਦਿਨ ਬਾਅਦ ਜਦੋਂ ਉਹ ਘਰ ’ਚ ਇਕੱਲੀ ਸੀ, ਉਸ ਦੇ ਸਹੁਰੇ ਨੇ ਉਸ ਨਾਲ ਜ਼ਬਰਦਸਤੀ ਕਰਦੇ ਹੋਏ ਜਬਰ-ਜ਼ਨਾਹ ਕੀਤਾ।  


author

rajwinder kaur

Content Editor

Related News