ਰਿਸ਼ਤੇ ਨੂੰ ਲਾਇਆ ਕਲੰਕ, ਚਾਚੇ ਵਲੋਂ ਭਤੀਜੀ ਨਾਲ ਘਿਨਾਉਣੀ ਵਾਰਦਾਤ

Tuesday, May 14, 2019 - 12:20 PM (IST)

ਰਿਸ਼ਤੇ ਨੂੰ ਲਾਇਆ ਕਲੰਕ, ਚਾਚੇ ਵਲੋਂ ਭਤੀਜੀ ਨਾਲ ਘਿਨਾਉਣੀ ਵਾਰਦਾਤ

ਚੰਡੀਗੜ੍ਹ (ਰਾਣਾ) : ਇੱਥੇ ਇਕ 14 ਸਾਲਾ ਨਾਬਾਲਗ ਲੜਕੀ ਨਾਲ ਉਸ ਦੇ ਚਾਚੇ ਵਲੋਂ ਬਲਾਤਕਾਰ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦੋਵੇਂ ਮਜ਼ਦੂਰੀ ਕਰਦੇ ਹਨ। ਐਤਵਾਰ ਨੂੰ ਜਦੋਂ ਉਹ 2-3 ਵਜੇ ਆਪਣੀ ਐਕਟਿਵਾ 'ਤੇ ਜਾ ਰਹੀ ਸੀ ਤਾਂ ਇਸ ਦੌਰਾਨ ਉਸ ਨੂੰ ਰਸਤੇ 'ਚ ਪੈਂਦੇ ਪੈਟਰੋਲ ਪੰਪ 'ਤੇ ਉਸ ਦਾ ਚਾਚਾ ਪਲਵਿੰਦਰ ਸਿੰਘ ਮਿਲਿਆ। ਪਲਵਿੰਦਰ ਨੇ ਕਿਹਾ ਕਿ ਉਸ ਨੇ ਜ਼ਰੂਰੀ ਗੱਲ ਕਰਨੀ ਹੈ, ਜਿਸ ਤੋਂ ਬਾਅਦ ਉਹ ਲੜਕੀ ਨੂੰ ਨੇੜਲੇ ਹੋਟਲ 'ਚ ਲੈ ਲਿਆ। ਹੋਟਲ 'ਚ ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਉਪਰ ਵਾਲੇ ਕਮਰੇ 'ਚ ਲੈ ਗਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਰੀਬ 2-3 ਘੰਟਿਆਂ ਤੱਕ ਉਸ ਨੂੰ ਉੱਥੇ ਰੱਖਿਆ ਗਿਆ। ਇਸ ਦੌਰਾਨ ਜਦੋਂ ਪੀੜਤਾ ਹੋਟਲ ਤੋਂ ਹੇਠਾਂ ਆਈ ਤਾਂ ਉਸ ਦਾ ਦੂਜਾ ਚਾਚਾ ਮਿਲ ਗਿਆ, ਜਿਸ ਨੂੰ ਉਸ ਨੇ ਸਾਰੀ ਕਹਾਣੀ ਦੱਸੀ। ਇਸ ਤੋਂ ਬਾਅਦ ਸੋਹਾਣਾ ਥਾਣੇ 'ਚ ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ। ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 
 


author

Babita

Content Editor

Related News