ਨਾਬਾਲਗਾ ਨਾਲ ਛੇਡ਼-ਛਾਡ਼ ਕਰਨ ਦੇ ਦੋਸ਼ ’ਚ  ਮਾਮਲਾ ਦਰਜ

Saturday, Aug 25, 2018 - 12:00 AM (IST)

ਨਾਬਾਲਗਾ ਨਾਲ ਛੇਡ਼-ਛਾਡ਼ ਕਰਨ ਦੇ ਦੋਸ਼ ’ਚ  ਮਾਮਲਾ ਦਰਜ

ਮੋਗਾ, (ਆਜ਼ਾਦ)-ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਦੇ ਇਕ ਵਿਅਕਤੀ ਨੇ ਉਸ ਦੀ ਨਾਬਾਲਗ ਲਡ਼ਕੀ ਨਾਲ ਪਿੰਡ ਦੇ ਹੀ ਇਕ ਲਡ਼ਕੇ ਵੱਲੋਂ ਕਥਿਤ ਤੌਰ ’ਤੇ ਛੇਡ਼-ਛਾਡ਼ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਕਥਿਤ ਦੋਸ਼ੀ ਤਰਸੇਮ ਸਿੰਘ ਉਰਫ ਸੇਮਾ  ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਸੀਰ ਸਿੰਘ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬੇਟੀ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀ ਤਾਂ ਕਥਿਤ ਦੋਸ਼ੀ ਨੇ ਉਸ ਨੂੰ ਆਪਣਾ ਮੋਬਾਈਲ ਫੋਨ ਦੇਣ ਦਾ ਯਤਨ ਕੀਤਾ ਪਰ ਮੇਰੀ ਬੇਟੀ ਵੱਲੋਂ ਮਨ੍ਹਾ ਕਰਨ ’ਤੇ ਉਹ ਉਸ ਨਾਲ ਛੇੜ-ਛਾੜ ਕਰਨ ਲੱਗ ਪਿਆ, ਜਿਸ ’ਤੇ ਉਸ ਨੇ ਇਸ ਬਾਰੇ ਸਾਨੂੰ ਘਰ ਆ ਕੇ ਦੱਸਿਆ ਤਾਂ ਅਸੀਂ ਉਕਤ ਲਡ਼ਕੇ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਅਤੇ ਪੰਚਾਇਤੀ ਤੌਰ ’ਤੇ ਵੀ ਗੱਲਬਾਤ ਕੀਤੀ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਉਹ ਮਾਮਲੇ ਦੀ ਜਾਂਚ  ਕਰ ਰਹੇ ਹਨ।


Related News