ਕੈਪਟਨ ਸਰਕਾਰ ਦਾ ਫੈਸਲਾ ਦੇਰ ਨਾਲ ਪਰ ਦਰੁਸਤ!
Friday, Jun 29, 2018 - 05:38 AM (IST)

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਖਿਰ ਕੱਲ ਕੈਬਨਿਟ ਮੀਟਿੰਗ 'ਚ 12 ਸਾਲਾਂ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਤੇ ਹੋਰਨਾਂ ਜਬਰ-ਜ਼ਨਾਹ ਦੇ ਮਾਮਲੇ 'ਚ ਸਖ਼ਤੀ ਭਰੇ ਫੈਸਲੇ ਲਏ ਹਨ। ਉਹ ਦੇਰ ਨਾਲ ਪਰ ਦਰੁਸਤ ਹਨ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਨੇਤਾ ਤੇ ਸਾਬਕਾ ਐੱਮ. ਪੀ. ਬੀਬੀ ਰਜਿੰਦਰ ਕੌਰ ਬੁਲਾਰਾ, ਮੀਤ ਪ੍ਰਧਾਨ ਬੀਬੀ ਕਸ਼ਮੀਰ ਕੌਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋਂ ਪੰਜਾਬ 'ਚ ਜਬਰ-ਜ਼ਨਾਹ ਦੇ ਮਾਮਲੇ ਤੇ ਦਰਿੰਦੇ ਲੋਕ ਬੱਚਿਆਂ ਨੂੰ ਆਪਣੀ ਹਬਸ ਦਾ ਸ਼ਿਕਾਰ ਬਣਾ ਕੇ ਮਾਰ ਦਿੰਦੇ ਸਨ, ਜਿਸ ਨਾਲ ਸਮਾਜ ਤੇ ਬੱਚਿਆਂ ਦੇ ਮਾਂ-ਬਾਪ ਸਹਿਮੇ ਹੋਏ ਸਨ, ਕਿਉਂਕਿ ਇਹ ਵਧਦੇ ਮਾਮਲਿਆਂ 'ਚ ਕਈ ਵਾਰੀ ਦੋਸ਼ੀ ਬਚ ਜਾਂਦੇ ਹਨ ਪਰ ਹੁਣ ਸਰਕਾਰ ਵਲੋਂ ਬਣਾਏ ਗਏ ਸਖਤ ਕਾਨੂੰਨ ਤੇ ਸਖ਼ਤ ਫੈਸਲੇ ਨਾਲ ਇਹ ਘਟਨਾਵਾਂ ਵੀ ਬੰਦ ਹੋਣਗੀਆਂ ਤੇ ਜੇਕਰ ਫਿਰ ਵੀ ਕੋਈ ਦਰਿੰਦਾ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇਵੇਗਾ ਉਸ ਨੂੰ ਮੌਤ ਦੇ ਮੂੰਹ 'ਚ ਜਾਣਾ ਪਵੇਗਾ।