ਵਿਧਵਾ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਭੇਜਿਆ ਜੇਲ

Wednesday, Jun 13, 2018 - 01:17 AM (IST)

ਵਿਧਵਾ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਭੇਜਿਆ ਜੇਲ

ਅਬੋਹਰ(ਸੁਨੀਲ)–ਥਾਣਾ ਬਹਾਵਵਾਲਾ ਦੇ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਵਿਧਵਾ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ  ਵਾਲੇ ਮੁਲਜ਼ਮ ਸੰਦੀਪ ਕੁਮਾਰ  ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਸੈਦਾਂਵਾਲੀ ਨੂੰ  ਗ੍ਰਿਫਤਾਰ ਕਰ ਲਿਆ, ਜਿਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ। ਜਾਣਕਾਰੀ ਮੁਤਾਬਕ ਇਕ ਵਿਧਵਾ ਅੌਰਤ ਨੇ  ਜ਼ਿਲਾ ਪੁਲਸ ਕਪਤਾਨ ਨੂੰ ਇਕ ਸ਼ਿਕਾਇਤ ਪੱਤਰ ਲਿਖ ਕੇ  ਦੱਸਿਆ ਸੀ ਕਿ ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਸੰਦੀਪ ਕੁਮਾਰ  ਪੁੱਤਰ ਓਮ ਪ੍ਰਕਾਸ਼ ਅਕਸਰ ਉਨ੍ਹਾਂ ਦੇ  ਘਰ ਆਉਂਦਾ-ਜਾਂਦਾ ਸੀ ਕਿਉਂਕਿ ਉਸ ਦੇ ਪਤੀ  ਦਾ ਦੋਸਤ ਸੀ। ਸੰਦੀਪ ਕੁਮਾਰ  ਨੇ 1.1. 2017 ਤੋਂ 18.10.2017 ਤੱਕ ਲਗਾਤਾਰ ਉਸ ਦੇ ਘਰ ਆ ਕੇ ਉਸ  ਨਾਲ ਸਰੀਰਕ ਸਬੰਧ ਬਣਾਏ ਸਨ ਤੇ ਕਿਹਾ ਕਿ ਮੈਂ ਉਸ ਦੇ ਨਾਲ ਵਿਆਹ ਕਰ ਲਵਾਂਗਾ। ਉਹ ਉਸ ਦੇ ਝਾਂਸੇ ’ਚ ਆ ਗਈ। ਜਦ ਉਸ ਨੇ ਵਿਆਹ ਕਰਨ ਤੋਂ ਮਨ੍ਹਾ ਕੀਤਾ ਤਾਂ ਸੰਦੀਪ ਕੁਮਾਰ  ਖਿਲਾਫ ਉਸ ਨੇ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਦੀ ਜਾਂਚ ਬੱਲੁਆਨਾ ਦੇ ਪੁਲਸ ਉਪ ਕਪਤਾਨ ਰਾਹੁਲ ਭਾਰਦਵਾਜ ਨੇ ਕੀਤੀ। ਜਾਂਚ ਹੋਣ ਤੋਂ ਬਾਅਦ ਪੁਲਸ ਨੇ 10.6.2018 ਨੂੰ ਮੁਲਜ਼ਮ ਸੰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ। 
 


Related News