ਜਬਰ-ਜ਼ਨਾਹ ਦੇ ਦੋਸ਼ ’ਚ 3 ਨਾਮਜ਼ਦ

Sunday, Jun 10, 2018 - 07:05 AM (IST)

ਜਬਰ-ਜ਼ਨਾਹ ਦੇ ਦੋਸ਼ ’ਚ 3 ਨਾਮਜ਼ਦ

ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਇਕ 16 ਸਾਲਾਂ ਦੀ ਨਾਬਾਲਗ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਕਥਿਤ ਦੋਸ਼ੀ ਸਮੇਤ ਉਸ ਦੇ ਭਰਾ ਤੇ ਪਿਤਾ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਨਾਬਾਲਗ ਲਡ਼ਕੀ ਨੇ ਦੋਸ਼ ਲਾਇਆ ਕਿ ਨਿਰਮਲ ਸਿੰਘ ਉਸ ਨੂੰ ਪਹਿਲਾਂ ਵੀ ਤੰਗ-ਪ੍ਰੇਸ਼ਾਨ ਕਰਦਾ ਸੀ, ਜਿਸ ਸਬੰਧੀ ਉਸ ਦੇ ਪਿਤਾ ਨੇ ਨਿਰਮਲ ਸਿਘ ਦੇ ਪਿਤਾ ਨੂੰ ਉਲਾਂਭਾ ਦਿੱਤਾ ਸੀ। ਪੀਡ਼ਤਾ ਅਨੁਸਾਰ ਬੀਤੀ 3 ਜੂਨ ਨੂੰ ਜਦ ਉਸ ਦੇ ਮਾਪੇ ਆਪਣੀ ਰਿਸ਼ਤੇਦਾਰੀ ਵਿਚ ਗਏ ਸੀ ਤਾਂ ਨਿਰਮਲ ਸਿੰਘ ਦੇ ਪਿਤਾ  ਨੇ ਉਸ ਨੂੰ ਆਪਣੇ ਘਰ ਰੋਟੀਆਂ ਪਕਾਉਣ ਦੇ ਬਹਾਨੇ ਬੁਲਾਇਆ ਪਰ ਉਸ ਦੇ  2  ਹੋਰ ਲਡ਼ਕੇ ਜਾਣਬੁੱਝ ਕੇ ਘਰੋਂ ਬਾਹਰ ਚਲੇ ਗਏ ਤੇ ਨਿਰਮਲ ਸਿੰਘ ਨੇ ਉਸ ਨੂੰ ਜ਼ਬਰਦਸਤੀ ਕਮਰੇ ’ਚ ਲਿਜਾ ਕੇ ਉਸ ਨਾਲ  ਜਬਰ-ਜ਼ਨਾਹ ਕੀਤਾ। ਪੁਲਸ ਵੱਲੋਂ ਤਿੰਨਾਂ ਪਿਉ-ਪੁੱਤਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
 


Related News