ਨਸ਼ੇ ''ਚ ਟੱਲੀ 50 ਸਾਲ ਦੇ ਗੁਆਂਢੀ ਨੇ ਕੀਤੀ ਸੀ 2 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼

02/10/2018 6:48:10 AM

ਲੁਧਿਆਣਾ(ਮਹੇਸ਼)-ਸ਼ਿਵਪੁਰੀ ਇਲਾਕੇ 'ਚ 2 ਸਾਲ ਦੀ ਮਾਸੂਮ ਬੱਚੀ ਨਾਲ ਰੇਪ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 50 ਸਾਲਾ ਤਰਸੇਮ ਲਾਲ ਨੂੰ ਸ਼ੁੱਕਰਵਾਰ ਇਲਾਕਾ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ। ਦੋਸ਼ੀ ਨੂੰ ਸਲੇਮ ਟਾਬਰੀ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਖਿਲਾਫ ਪੀੜਤ ਬੱਚੀ ਦੀ ਮਾਤਾ ਦੀ ਤਹਿਰੀਰ 'ਤੇ ਕੇਸ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਬੱਚੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦਾ ਪਿਤਾ ਰੰਗ-ਰੋਗਨ ਦਾ ਕੰਮ ਕਰਦਾ ਹੈ। 3 ਭਰਾ ਭੈਣਾਂ ਵਿਚ ਬੱਚੀ ਸਭ ਤੋਂ ਛੋਟੀ ਹੈ। ਗਰੀਬ ਹੋਣ ਕਾਰਨ ਤਿੰਨੋਂ ਬੱਚੇ ਪੜ੍ਹਾਈ ਤੋਂ ਵਾਂਝੇ ਹਨ ਅਤੇ ਸਾਰਾ ਦਿਨ ਘਰ ਹੀ ਰਹਿੰਦੇ ਹਨ। ਉਨ੍ਹਾਂ ਦੇ ਪਿਤਾ ਦੀ ਇੰਨੀ ਆਮਦਨ ਨਹੀਂ ਹੈ ਕਿ ਉਹ 3 ਬੱਚਿਆਂ ਨੂੰ ਸਕੂਲ ਭੇਜ ਸਕਣ। ਬੁੱਧਵਾਰ ਸਵੇਰੇ ਜਦੋਂ ਬੱਚੀ ਦਾ ਪਿਤਾ ਆਪਣੇ ਕੰਮ 'ਤੇ ਚਲਾ ਗਿਆ ਅਤੇ ਮਾਤਾ ਚਰਚ ਚਲੀ ਗਈ ਤਾਂ ਇਸ ਦੌਰਾਨ ਗੁਆਂਢੀ ਤਰਸੇਮ ਲਾਲ ਬੱਚੀ ਨੂੰ ਚੁੱਕ ਕੇ ਆਪਣੇ ਕਮਰੇ 'ਚ ਲੈ ਗਿਆ। ਨਸ਼ੇ ਦੀ ਹਾਲਤ 'ਚ ਦੋਸ਼ੀ ਨੇ ਬੱਚੀ ਨਾਲ ਪਹਿਲਾਂ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਫਿਰ ਉਸ ਨਾਲ ਰੇਪ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਹੋ ਸਕਦਾ ਦੁਪਹਿਰ ਕਰੀਬ 3 ਵਜੇ ਬੱਚੀ ਦੀ ਮਾਤਾ ਘਰ ਪਹੁੰਚ ਗਈ। ਬੇਟੀ ਨੂੰ ਕਮਰੇ 'ਚ ਨਾ ਮਿਲਣ 'ਤੇ ਜਦੋਂ ਉਸ ਨੂੰ ਲੱਭਦੀ ਹੋਈ ਗੁਆਂਢੀ ਦੇ ਕਮਰੇ 'ਚ ਗਈ ਤਾਂ ਉਥੋਂ ਦਾ ਦ੍ਰਿਸ਼ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਦੋਸ਼ੀ ਦੀ ਜੰਮ ਕੇ ਧੁਲਾਈ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ ਪਰ ਇਸ ਦੌਰਾਨ ਦੋਸ਼ੀ ਮੌਕਾ ਪਾ ਕੇ ਪੀੜਤਾ ਦੀ ਮਾਂ ਨੂੰ ਧੱਕਾ ਦੇ ਕੇ ਉਥੋਂ ਭੱਜ ਨਿਕਲਿਆ। ਮਾਮਲੇ ਦਾ ਪਤਾ ਲੱਗਦੇ ਹੀ ਪੁਲਸ ਹਰਕਤ 'ਚ ਆ ਗਈ। ਬੱਚੀ ਦੀ ਮਾਤਾ ਦੀ ਸ਼ਿਕਾਇਤ 'ਤੇ ਤੁਰੰਤ ਕੇਸ ਦਰਜ ਕਰ ਕੇ ਦੋਸ਼ੀ ਨੂੰ ਧਰ ਲਿਆ ਗਿਆ। ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ। ਉਹ ਪੇਸ਼ੇ ਤੋਂ ਕਸਾਈ ਹੈ। ਉਸ ਦੀ ਮੀਟ ਦੀ ਦੁਕਾਨ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। 


Related News