ਆਪਣੇ ਆਪ ਨੂੰ ਕੁਆਰਾ ਦੱਸ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ

Friday, Jan 26, 2018 - 06:27 AM (IST)

ਆਪਣੇ ਆਪ ਨੂੰ ਕੁਆਰਾ ਦੱਸ ਕੇ ਬਣਾਉਂਦਾ ਰਿਹਾ ਸਰੀਰਕ ਸਬੰਧ

ਲੁਧਿਆਣਾ(ਰਿਸ਼ੀ)-2 ਮਹੀਨੇ ਪਹਿਲਾਂ ਕੰਮ 'ਤੇ ਲੱਗੀ 24 ਸਾਲਾ ਔਰਤ ਨੂੰ ਫੈਕਟਰੀ ਦਾ ਸਾਮਾਨ ਪੈਕ ਕਰਵਾਉਣ ਬਹਾਨੇ ਮੈਨੇਜਰ ਆਪਣੀ ਭਾਬੀ ਦੇ ਘਰ ਸਮਰਾਲਾ ਚੌਕ ਲੈ ਗਿਆ, ਜਿੱਥੇ ਆਪਣੇ ਆਪ ਨੂੰ ਕੁਆਰਾ ਦੱਸ ਕੇ  ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਹੋਟਲ, ਫਾਰਮ ਹਾਊਸ ਲਿਜਾ ਕੇ ਜ਼ਬਰਦਸਤੀ ਕੁਕਰਮ ਕਰਦਾ ਰਿਹਾ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਰਿਹਾ। 
ਤੰਗ ਆ ਕੇ ਔਰਤ ਨੇ ਨਿਆਂ ਲਈ 22 ਜਨਵਰੀ ਨੂੰ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ.7 ਵਿਚ ਰੇਪ ਦੇ ਦੋਸ਼ 'ਚ ਪਰਚਾ ਦਰਜ ਕੀਤਾ ਗਿਆ। ਪੁਲਸ ਨੇ ਉਕਤ ਕੇਸ 'ਚ ਦੋ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਉਕਤ ਦੋਸ਼ੀ ਦਾ ਸਾਥ ਦੇ ਰਹੀਆਂ ਸਨ। ਥਾਣਾ ਮੁਖੀ ਐੱਸ. ਆਈ. ਪ੍ਰਵੀਨ ਰਨਦੇਵ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੋਬਿੰਦ ਨਗਰ ਦੀ ਰਹਿਣ ਵਾਲੀ 24 ਸਾਲਾ ਔਰਤ ਨੇ ਦੱਸਿਆ ਕਿ ਅਪ੍ਰੈਲ 2016 'ਚ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ 6 ਮਹੀਨੇ ਬਾਅਦ ਪਤੀ ਘਰੋਂ ਕੰਮ 'ਤੇ ਗਿਆ ਪਰ ਵਾਪਸ ਨਹੀਂ ਆਇਆ। ਇਸ ਕੇਸ 'ਚ ਪੁਲਸ ਨੇ ਐੱਫ. ਆਈ. ਆਰ. ਵੀ ਦਰਜ ਕੀਤੀ। ਨਵੰਬਰ 2017 ਵਿਚ ਉਹ ਫੋਕਲ ਪੁਆਇੰਟ ਫੇਸ-4 ਵਿਚ ਇਕ ਫੈਕਟਰੀ 'ਚ ਚੈਕਿੰਗ-ਪੈਕਿੰਗ ਦੇ ਕੰਮ 'ਤੇ ਲੱਗ ਗਈ। ਜਿੱਥੇ ਕੰਮ ਕਰਨ ਵਾਲਾ ਉਕਤ ਦੋਸ਼ੀ ਉਸ ਨੂੰ ਪਹਿਲਾਂ ਕਈ ਵਾਰ ਆਪਣੀ ਭਾਬੀ ਦੇ ਘਰ ਪੈਕਿੰਗ ਕਰਨ ਦੇ ਬਹਾਨੇ ਲੈ ਗਿਆ। ਇਕ ਦਿਨ ਜਦੋਂ ਉਹ ਉਸ ਨੂੰ ਆਪਣੇ ਨਾਲ ਲੈ ਕੇ ਗਿਆ ਤਾਂ ਭਾਬੀ ਘਰ ਨੂੰ ਤਾਲਾ ਲਾ ਕੇ ਕਿਤੇ ਚਲੀ ਗਈ ਤਾਂ ਉਸ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਵਿਆਹ ਕਰਨ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਕਤ ਦੋਸ਼ੀ ਉਸ ਦੀ ਵੀਡੀਓ ਬਣਾ ਰਿਹਾ ਹੈ। ਬਾਅਦ 'ਚ ਕਦੇ ਫਾਰਮ ਹਾਊਸ ਤੇ ਕਦੇ ਹੋਟਲ ਲਿਜਾ ਕੇ ਹਵਸ ਮਿਟਾਉਂਦਾ ਰਿਹਾ। ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ।
ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਮਿਟਾਉਂਦਾ ਰਿਹਾ ਹਵਸ
ਪੀੜਤਾ ਨੇ ਦੱਸਿਆ ਕਿ ਇਕ ਦਿਨ ਉਕਤ ਦੋਸ਼ੀ ਨੇ ਫਿਰ ਫੋਨ ਕਰ ਕੇ ਆਉਣ ਨੂੰ ਕਿਹਾ ਅਤੇ ਇਨਕਾਰ ਕਰਨ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਮਜਬੂਰ ਹੋ ਕੇ ਉਹ ਉਸ ਦੇ ਨਾਲ ਚਲੀ ਗਈ। ਉਕਤ ਦੋਸ਼ੀ ਉਸ ਨੂੰ ਆਪਣੇ ਇਕ ਦੋਸਤ ਦੇ ਘਰ ਲੈ ਗਿਆ, ਜਿੱਥੇ ਪਹਿਲਾਂ ਤੋਂ ਬੈਠੇ ਤਿੰਨ ਨੌਜਵਾਨ ਸ਼ਰਾਬ ਪੀ ਰਹੇ ਸਨ। ਉਕਤ ਦੋਸ਼ੀ ਨੇ ਪਹਿਲਾਂ ਉਨ੍ਹਾਂ ਦੇ ਨਾਲ ਸ਼ਰਾਬ ਪੀਤੀ, ਫਿਰ ਸਰੀਰਕ ਸਬੰਧ ਬਣਾਉਣ ਲੱਗ ਪਿਆ ਤਾਂ ਉਸੇ ਦੇ ਇਕ ਦੋਸਤ ਨੇ ਸਾਰਿਆਂ ਦੇ ਸਾਹਮਣੇ ਉਸ ਦੀ ਫਿਰ ਵੀਡੀਓ ਬਣਾਈ।
6 ਦਸੰਬਰ ਨੂੰ ਥਾਣਾ ਜਮਾਲਪੁਰ 'ਚ ਵੀ ਦਿੱਤੀ ਸ਼ਿਕਾਇਤ
ਪੀੜਤਾ ਨੇ ਦੱਸਿਆ ਕਿ ਤੰਗ ਆ ਕੇ ਉਸ ਨੇ 6 ਦਸੰਬਰ ਨੂੰ ਥਾਣਾ ਜਮਾਲਪੁਰ ਵਿਚ ਲਿਖਤੀ ਸ਼ਿਕਾਇਤ ਦਿੱਤੀ। ਇਸ ਗੱਲ ਦਾ ਪਤਾ ਲੱਗਣ 'ਤੇ ਜਦੋਂ ਉਹ ਥਾਣੇ ਤੋਂ ਬਾਹਰ ਆਈ ਤਾਂ ਉਕਤ ਦੋਸ਼ੀ ਆਪਣੇ ਦੋਸਤਾਂ ਦੇ ਨਾਲ ਬਾਹਰ ਆ ਗਿਆ ਅਤੇ ਉਸ ਨੂੰ ਵਿਆਹ ਕਰਵਾਉਣ ਦਾ ਯਕੀਨ ਦਿਵਾਇਆ। ਉਸੇ ਰਾਤ ਉਸ ਨੂੰ ਲੈ ਕੇ ਇਕ ਹੋਟਲ ਵਿਚ ਚਲਾ ਗਿਆ ਅਤੇ ਸਾਰੀ ਰਾਤ ਹਵਸ ਮਿਟਾਈ। ਫਿਰ ਉਸ ਨੂੰ ਇਕ ਕਿਰਾਏ ਦਾ ਕਮਰਾ ਲੈ ਕੇ ਦਿੱਤਾ ਅਤੇ ਸ਼ਿਕਾਇਤ 'ਤੇ ਕਾਰਵਾਈ ਨਾ ਕਰਵਾ ਕੇ ਉੱਥੇ ਰਹਿਣ ਨੂੰ ਕਿਹਾ। ਵਿਆਹ ਦੀ ਗੱਲ ਕਹਿਣ 'ਤੇ ਉਸ ਦੇ ਭਰਾਵਾਂ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ, ਜਿਸ ਤੋਂ ਬਾਅਦ ਉਹ ਨਿਆਂ ਲਈ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਈ।


Related News