ਜਬਰ-ਜ਼ਨਾਹ ਦੇ ਦੋਸ਼ਾਂ ''ਚ ਔਰਤ ਸਮੇਤ 4 ਨਾਮਜ਼ਦ

10/10/2017 2:33:43 AM

ਬਠਿੰਡਾ(ਸੁਖਵਿੰਦਰ)-ਕੈਨਾਲ ਕਾਲੋਨੀ ਪੁਲਸ ਨੇ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ 'ਚ ਇਕ ਔਰਤ ਸਮੇਤ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰੀਟਾ (ਕਾਲਪਨਿਕ ਨਾਂ) ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 30 ਸਤੰਬਰ ਨੂੰ ਉਹ 300 ਰੁਪਏ ਲੈ ਕੇ ਦੁਕਾਨ 'ਤੇ ਸਾਮਾਨ ਲੈਣ ਲਈ ਜਾ ਰਹੀ ਸੀ। ਇਸ ਦੌਰਾਨ ਉਸ ਪਾਸੋਂ 100 ਰੁਪਏ ਰਸਤੇ 'ਚ ਡਿੱਗ ਪਏ। ਪਰਿਵਾਰਕ ਮੈਂਬਰਾਂ ਦੀ ਝਿੜਕ ਤੋਂ ਡਰਦੀ ਉਹ ਜਾਣ-ਪਛਾਣ ਦੀ ਔਰਤ ਰਾਣੀ ਕੌਰ ਦੇ ਘਰ ਚਲੀ ਗਈ। ਇਸ ਤੋਂ ਬਾਅਦ ਉਕਤ ਔਰਤ ਨੇ ਉਸ ਦੀ ਮਜਬੂਰੀ ਦਾ ਫਾਇਦਾ ਚੁਕ ਕੇ ਗਗਨੀ, ਜਗਜੀਤ ਸਿੰਘ ਅਤੇ ਵੀਰਾ ਵਾਸੀ ਬਠਿੰਡਾ ਨੂੰ ਬੁਲਾ ਲਿਆ ਅਤੇ ਉਨ੍ਹਾਂ ਵੱਲੋਂ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਇਸ 'ਚ ਰਾਣੀ ਕੌਰ ਨੇ ਉਕਤ ਮੁਲਜ਼ਮਾਂ ਦੀ ਮਦਦ ਕੀਤੀ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ਼ ਨਾਬਾਲਗ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ 'ਚ ਪ੍ਰੋਟੈਕਸ਼ਨ ਆਫ਼ ਚਿਲਡਰਨ ਸੈਕਸੂਅਲ ਐਕਟ ਤੇ ਔਰਤ ਖਿਲਾਫ਼ ਮਦਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News