ਪੁਲਸ ਜਾਂਚ ਲਈ ਲੰਗਾਹ ਨੂੰ ਉਸ ਦੇ ਰਾਵੀਓਂ ਪਾਰਲੇ ਫਾਰਮ ਹਾਊਸ ''ਤੇ ਲੈ ਕੇ ਗਈ

Friday, Oct 06, 2017 - 04:17 AM (IST)

ਪੁਲਸ ਜਾਂਚ ਲਈ ਲੰਗਾਹ ਨੂੰ ਉਸ ਦੇ ਰਾਵੀਓਂ ਪਾਰਲੇ ਫਾਰਮ ਹਾਊਸ ''ਤੇ ਲੈ ਕੇ ਗਈ

ਗੁਰਦਾਸਪੁਰ(ਵਿਨੋਦ)-ਜਬਰ ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਨੂੰ ਪੁਲਸ ਰਿਮਾਂਡ ਦੇ ਤਹਿਤ ਅੱਜ ਪੁਲਸ ਵੱਲੋਂ ਰਾਵੀਓਂ ਪਾਰਲੇ ਫਾਰਮ ਹਾਊਸ 'ਤੇ ਲਿਜਾਇਆ ਗਿਆ। ਵਰਣਨਯੋਗ ਹੈ ਕਿ ਸੁੱਚਾ ਸਿੰਘ ਲੰਗਾਹ ਦਾ ਅਦਾਲਤ ਨੇ ਪੁਲਸ ਰਿਮਾਂਡ 9 ਅਕਤੂਬਰ ਤੱਕ ਦਿੱਤਾ ਹੈ ਅਤੇ ਪੁਲਸ ਇਸ ਦੌਰਾਨ ਜਾਂਚ ਵਿਚ ਕੋਈ ਕਸਰ ਛੱਡਣਾ ਨਹੀਂ ਚਾਹੁੰਦੀ। ਪੁਲਸ ਸੂਤਰਾਂ ਦੇ ਅਨੁਸਾਰ ਅੱਜ ਪੁਲਸ ਦੇ ਉਚ ਅਧਿਕਾਰੀਆਂ ਦੀ ਟੀਮ ਵੱਲੋਂ ਭਾਰੀ ਪੁਲਸ ਫੋਰਸ ਦੇ ਨਾਲ ਸੁੱਚਾ ਸਿੰਘ ਲੰਗਾਹ ਨੂੰ ਉਸ ਦੇ ਰਾਵੀ ਦਰਿਆ ਪਾਰ ਸਥਿਤ ਫਾਰਮ ਹਾਊਸ 'ਤੇ ਲਿਜਾਇਆ ਗਿਆ ਅਤੇ ਉਥੇ ਲੰਗਾਹ ਦੇ ਨਾਲ ਫਾਰਮ ਹਾਊਸ ਦੀ ਜਾਂਚ ਕੀਤੀ ਗਈ। ਇਸ ਸਬੰਧੀ ਜਦ ਪੁਲਸ ਦੇ ਉਚ ਅਧਿਕਾਰੀਆਂ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਨੇ ਜਾਂਚ ਸਬੰਧੀ ਕੋਈ ਵੀ ਗੱਲ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਪੂਰੀ ਕਾਰਵਾਈ ਨੂੰ ਗੁਪਤ ਰੂਪ ਵਿਚ ਕੀਤਾ ਗਿਆ।


Related News