ਔਰਤ ਤੇ ਲੜਕੀ ਨਾਲ ਜਬਰ-ਜ਼ਨਾਹ, 4 ਨਾਮਜਦ

Friday, Jun 09, 2017 - 12:28 AM (IST)

ਔਰਤ ਤੇ ਲੜਕੀ ਨਾਲ ਜਬਰ-ਜ਼ਨਾਹ, 4 ਨਾਮਜਦ

ਫਿਰੋਜ਼ਪੁਰ(ਪਰਮਜੀਤ, ਸ਼ੈਰੀ, ਆਨੰਦ)-ਪਿੰਡ ਟੇਬੀ ਵਾਲਾ ਦੇ ਇਕ ਵਿਅਕਤੀ ਨੇ ਔਰਤ ਦੇ ਘਰ 'ਚ ਵੜ ਕੇ ਜਬਰ-ਜ਼ਨਾਹ ਕਰਨ 'ਤੇ ਪੁਲਸ ਨੇ ਉਕਤ ਵਿਅਕਤੀ 'ਤੇ ਪਰਚਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵੀਰ ਕੌਰ ਨੇ ਕਿਹਾ ਕਿ ਪੀੜਤਾ ਨੇ ਸ਼ਿਕਾਇਤ ਪੱਤਰ 'ਚ ਦੱਸਿਆ ਕਿ ਉਕਤ ਪਿੰਡ ਦਾ ਵਿਅਕਤੀ ਮਹਿੰਦਰ ਸਿੰਘ ਪੁੱਤਰ ਨਰੈਣ ਸਿੰਘ ਨੇ ਮੇਰੇ ਘਰ 'ਚ ਵੜ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਨਾਬਾਲਿਗਾ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਨਾਬਾਲਿਗ ਲੜਕੀ ਨੇ ਸ਼ਿਕਾਇਤ ਕੀਤੀ ਹੈ ਕਿ ਅਜੇ ਘਾਰੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ 'ਤੇ ਸਾਜਨ ਘਾਰੂ ਪੁੱਤਰ ਹੰਸ ਰਾਜ, ਅਜੇ ਘਾਰੂ ਅਤੇ ਇਕ ਅਣਪਛਾਤੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਸਾਜਨ ਘਾਰੂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News