ਕਪੂਰਥਲਾ : ਨਾਬਾਲਿਗਾ ਨਾਲ ਜਬਰ-ਜ਼ਨਾਹ, ਅਸ਼ਲੀਲ ਵੀਡੀਓ ਬਣਾ ਪਿਤਾ ਨੂੰ ਭੇਜੀ

Sunday, Jun 09, 2019 - 09:14 PM (IST)

ਕਪੂਰਥਲਾ : ਨਾਬਾਲਿਗਾ ਨਾਲ ਜਬਰ-ਜ਼ਨਾਹ, ਅਸ਼ਲੀਲ ਵੀਡੀਓ ਬਣਾ ਪਿਤਾ ਨੂੰ ਭੇਜੀ

ਬੇਗੋਵਾਲ, 7 ਜੂਨ (ਰਜਿੰਦਰ)-ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਤੇ ਵੀਡੀਓ ਬਣਾਉਣ ਦੇ ਦੋਸ਼ ਹੇਠ ਬੇਗੋਵਾਲ ਪੁਲਸ ਨੇ ਇਕ ਨੌਜਵਾਨ ਖਿਲਾਫ ਕੇਸ ਦਰਜ ਕੀਤਾ ਹੈ। 

ਮਿਲੀ ਕੀਤੀ ਜਾਣਕਾਰੀ ਅਨੁਸਾਰ 17 ਸਾਲਾਂ ਨਾਬਾਲਿਗ ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦਸਿਆ ਕਿ ਸ਼ਹਿਰ ਦੇ ਇਕ ਘਰ 'ਚ ਮੇਰੇ ਪਰਿਵਾਰ ਦਾ ਆਉਣਾ ਜਾਣਾ ਸੀ, ਬੇਗੋਵਾਲ ਦੇ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਸੁਰਿੰਦਰ ਸਿੰਘ ਨਾਲ ਮੇਰੇ ਕਰੀਬ 3 ਸਾਲ ਤੋਂ ਰਿਲੇਸ਼ਨ ਬਣ ਗਏ ਸਨ। ਇਸ ਨੇ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਕਈ ਵਾਰ ਨਾਜਾਇਜ਼ ਸਬੰਧ ਬਣਾਏ ਹਨ। ਹੁਣ ਤੱਕ ਉਹ ਮੈਨੂੰ ਵਿਆਹ ਦਾ ਝਾਂਸਾ ਦੇ ਕੇ, ਡਰਾ ਧਮਕਾ ਕੇ ਮੇਰੀ ਮਰਜ਼ੀ ਦੇ ਖਿਲਾਫ ਮੇਰੇ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਰਿਹਾ। ਇਸ ਦੌਰਾਨ ਉਹ ਮੇਰੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਵੀ ਬਣਾਉਂਦਾ ਰਿਹਾ ਹੈ। ਜਿਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਮੈਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਮੈਂ ਤੇਰੀਆਂ ਅਸ਼ਲੀਲ ਫੋਟੋਆਂ ਤੇ ਵੀਡੀਓ ਵਾਇਰਲ ਕਰ ਦੇਵਾਂਗਾ। ਹੁਣ ਮੈਂ ਰਣਜੀਤ ਸਿੰਘ ਰਾਜਾ ਨੂੰ ਵਿਆਹ ਕਰਨ ਲਈ ਕਿਹਾ ਤਾਂ ਇਸ ਨੇ ਮੇਰੀ ਵੀਡੀਓ ਤੇ ਫੋਟੋਆਂ ਵਿਦੇਸ਼ ਵਿਚ ਰਹਿੰਦੇ ਮੇਰੇ ਪਿਤਾ ਦੇ ਮੋਬਾਈਲ ਨੰਬਰ 'ਤੇ ਭੇਜ ਦਿੱਤੀਆਂ।

ਇਸ ਤਰ੍ਹਾਂ ਰਣਜੀਤ ਸਿੰਘ ਨੇ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਨਾਜਾਇਜ਼ ਸੰਬੰਧ ਬਣਾ ਕੇ ਮੇਰੀ ਅਸ਼ਲੀਲ ਵੀਡੀਓ ਤੇ ਫੋਟੋਆਂ ਬਣਾ ਕੇ ਮੇਰੇ ਪਿਤਾ ਨੂੰ ਭੇਜ ਕੇ ਮੇਰੀ ਇੱਜ਼ਤ ਨਾਲ ਖਿਲਵਾੜ ਕੀਤਾ ਹੈ। ਦੂਜੇ ਪਾਸੇ ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਥਾਣਾ ਬੇਗੋਵਾਲ ਦੀ ਪੁਲਸ ਵਲੋਂ ਨੌਜਵਾਨ ਰਣਜੀਤ ਸਿੰਘ ਉਰਫ ਰਾਜਾ ਵਾਸੀ ਬੇਗੋਵਾਲ ਖਿਲਾਫ ਬਲਾਤਕਾਰ, ਆਈ.ਟੀ. ਐਕਟ ਤੇ ਪੋਸਕੋ ਐਕਟ ਸਮੇਤ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਗੱਲਬਾਤ ਕਰਨ 'ਤੇ ਐੱਸ.ਐੱਚ.ਓ. ਬੇਗੋਵਾਲ ਮਲਕੀਤ ਸਿੰਘ ਨੇ ਦਸਿਆ ਕਿ ਨੌਜਵਾਨ ਰਣਜੀਤ ਸਿੰਘ ਦੇ ਘਰ ਨੂੰ ਤਾਲਾ ਲੱਗਾ ਹੈ ਤੇ ਉਹ ਫਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।


author

Baljit Singh

Content Editor

Related News