ਮਾਮਲਾ ਡੇਢ ਕਰੋੜ ਦੀ ਫਿਰੌਤੀ ਮੰਗਣ ਦਾ: ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਜੇਲ੍ਹ ’ਚੋਂ ਲਿਆ ਕੀਤੀ ਪੁੱਛਗਿਛ

Wednesday, Apr 27, 2022 - 10:12 AM (IST)

ਮਾਮਲਾ ਡੇਢ ਕਰੋੜ ਦੀ ਫਿਰੌਤੀ ਮੰਗਣ ਦਾ: ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਜੇਲ੍ਹ ’ਚੋਂ ਲਿਆ ਕੀਤੀ ਪੁੱਛਗਿਛ

ਗੁਰਦਾਸਪੁਰ (ਜੀਤ ਮਠਾਰੂ) - ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਨੇ ਸ਼ਹਿਰ ਨਾਲ ਸਬੰਧਤ ਇਕ ਪ੍ਰਾਪਰਟੀ ਡੀਲਰ ਕੋਲੋਂ ਡੇਢ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪਿਛਲੇ ਦਿਨੀਂ ਨਾਮਜ਼ਦ ਕੀਤੇ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਜੇਲ੍ਹ ’ਚੋਂ ਲਿਆ ਕੇ 4 ਦਿਨ ਪੁੱਛਗਿੱਛ ਕੀਤੀ ਹੈ। ਇਸ ਤੋਂ ਬਾਅਦ ਉਕਤ ਗੈਂਗਸਟਰ ਨੂੰ ਮਾਲਵੇ ਅੰਦਰ ਬਠਿੰਡਾ ਦੀ ਜੇਲ੍ਹ ’ਚ ਵਾਪਸ ਭੇਜ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਵਾਸੀ ਸੰਗਲਪੁਰ ਰੋਡ ਗੁਰਦਾਸਪੁਰ ਨੇ ਸਿਟੀ ਥਾਣਾ ਗੁਰਦਾਸਪੁਰ ’ਚ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਉਸ ਦੇ ਸਾਥੀ ਲਵਦੀਪ ਸਿੰਘ ਉਰਫ ਲਵੀ ਨਬੀਪੁਰ ਨੇ ਉਸ ਕੋਲੋਂ ਵਟਸਅੱਪ ਕਾਲ ਅਤੇ ਮੈਸਿਜ ਰਾਹੀਂ 1 ਕਰੋੜ ਅਤੇ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਕਤ ਗੈਂਗਸਟਰਾਂ ਨੇ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਉਸ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਧਮਕੀ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਪੁਲਸ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਗੈਂਗਸਟਰ ਸੁੱਖ ਭਿਖਾਰੀਵਾਲ ਅਤੇ ਉਸ ਦੇ ਸਾਥੀ ਲਵਦੀਪ ਲਵੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਗੈਂਗਸਟਰ ਸੁੱਖ ਭਿਖਾਰੀਵਾਲ ਖਿਲਾਫ ਪਹਿਲਾਂ ਹੀ ਕਈ ਪਰਚੇ ਦਰਜ ਹਨ। ਉਹ ਜੇਲ੍ਹ ਵਿਚ ਬੰਦ ਹੈ, ਜਦੋਂਕਿ ਲਵਦੀਪ ਲਵੀ ਇਸ ਮੌਕੇ ਨਿਊਜੀਲੈਂਡ ਵਿਚ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ, ਜਿਸ ਨੂੰ ਅਦਾਲਤ ਦੀ ਪ੍ਰਵਾਨਗੀ ਨਾਲ 23 ਅਪ੍ਰੈਲ ਨੂੰ ਗੁਰਦਾਸਪੁਰ ਲਿਆਂਦਾ ਸੀ। 4 ਦਿਨ ਪੁੱਛਗਿਛ ਦੇ ਬਾਅਦ ਪੁਲਸ ਦੀ ਟੀਮ ਨੇ ਉਸ ਦਾ ਮੈਡੀਕਲ ਕਰਵਾ ਕੇ ਬਠਿੰਡਾ ਜੇਲ੍ਹ ਵਿਚ ਭੇਜ ਦਿੱਤਾ ਹੈ। ਇਸ ਮਾਮਲੇ ਦੀ ਤਹਿ ਤੱਕ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਕੈਬਨਿਟ ਮੰਤਰੀ ਕਟਾਰੂਚੱਕ ਦੇ ਦੌਰੇ ਦੌਰਾਨ ਥਾਣੇਦਾਰ ਵੱਲੋਂ ਬੱਚੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ


author

rajwinder kaur

Content Editor

Related News