ਦਿੱਲੀ ਹਿੰਸਾ ''ਤੇ ਢੱਡਰੀਆਂ ਵਾਲੇ ਦਾ ਬਿਆਨ ਆਇਆ ਸਾਹਮਣੇ
Thursday, Feb 27, 2020 - 06:39 PM (IST)
ਜਲੰਧਰ (ਰਮਨਦੀਪ ਸੋਢੀ) : ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਤੋਂ ਬਾਅਦ ਦਿੱਲੀ 'ਚ ਭੜਕੀ ਹਿੰਸਾ 'ਤੇ ਬੋਲਦਿਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਮਜ਼ਬ੍ਹ ਦੇ ਨਾਂ 'ਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਢੱਡਰੀਆਂ ਵਾਲੇ ਨੇ 'ਜਗਬਾਣੀ' ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਸਾਹਿਬਾਨ ਨੇ ਇਨਸਾਨ ਨੂੰ ਕੁਦਰਤ ਵਲੋਂ ਬਣਾਇਆ ਧਰਮ ਮੰਨਣ ਲਈ ਕਿਹਾ ਸੀ ਨਾ ਕਿ ਕੋਈ ਮਜ਼੍ਹਬ ਬਣਾਇਆ ਸੀ।
ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਬੰਦੇ ਗੁਰੂ ਸਾਹਿਬਾਨ ਨਾਲ ਜੁੜਦੇ ਗਏ, ਉਹ ਧਰਮੀ ਬਣਦੇ ਗਏ ਪਰ ਮਜ਼ਬ੍ਹ ਤਾਂ ਲੋਕਾਂ ਵਲੋਂ ਬਣਾਏ ਗਏ ਹਨ ਅਤੇ ਇਸ ਦੇ ਆਧਾਰ 'ਤੇ ਹੀ ਹਰ ਪਾਸੇ ਮਾਰ-ਧਾੜ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਵੀ ਮਜ਼ਬ੍ਹਾਂ ਦਾ ਵਿਰੋਧ ਕੀਤਾ ਗਿਆ ਹੈ ਪਰ ਦਿੱਲੀ 'ਚ ਮਜ਼ਬ੍ਹਾਂ ਕਾਰਨ ਹੋ ਰਹੇ ਦੰਗੇ ਬਹੁਤ ਦੀ ਮੰਦਭਾਗੀ ਗੱਲ ਹੈ।