ਸ਼੍ਰੋਮਣੀ ਕਮੇਟੀ ਚੋਣਾਂ ’ਚ ਅਕਾਲੀ ਦਲ ਟਕਸਾਲੀ ਖੜ੍ਹੇ ਕਰੇਗੀ ਉਮੀਦਵਾਰ : ਬ੍ਰਹਮਪੁਰਾ

Sunday, Oct 25, 2020 - 12:30 PM (IST)

ਸ਼੍ਰੋਮਣੀ ਕਮੇਟੀ ਚੋਣਾਂ ’ਚ ਅਕਾਲੀ ਦਲ ਟਕਸਾਲੀ ਖੜ੍ਹੇ ਕਰੇਗੀ ਉਮੀਦਵਾਰ : ਬ੍ਰਹਮਪੁਰਾ

ਤਰਨਤਾਰਨ (ਆਹਲੂਵਾਲੀਆ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਕਈ ਕਾਰਨ ਕਰਕੇ ਵਿਵਾਦਾਂ ’ਚ ਘਿਰੀ ਹੋਈ ਹੈ ਤੇ ਪਿਛਲੇ ਕਰੀਬ 20 ਦਿਨਾਂ ਤੋਂ ਇਸ ਦੇ ਦਫ਼ਤਰ ਸਿੱਖ ਜਥੇਬੰਦੀਆਂ ਨੇ ਘੇਰੇ ਹੋਏ ਹਨ ਕਿ ਸ਼੍ਰੋਮਣੀ ਕਮੇਟੀ ਸੁਚੱਜੇ ਹੱਥਾਂ ’ਚ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਾਫ-ਸੁਥਰੇ ਉਮੀਦਵਾਰ ਖੜ੍ਹੇ ਕਰੇਗਾ, ਜਿਹੜੇ ਨਾਮ ਸਿਮਰਨ ਵਾਲੇ ਹੋਣਗੇ ਤੇ ਪ੍ਰਮਾਤਮਾ ਤੋਂ ਭੈਅ ਖਾਣ ਵਾਲੇ ਹੋਣਗੇ, ਜਿਹੜੇ ਪ੍ਰਬੰਧਕ ਕਮੇਟੀ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣਗੇ। ਇਸ ਮੌਕੇ ਸਿੱਖ ਸਟੂਡੈਂਟ ਫੈਡਰੇਸ਼ਨ ਸੰਘਾ ਦੇ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਆਦਿ ਹਾਜ਼ਰ ਸਨ।


author

Babita

Content Editor

Related News