ਅਕਾਲੀ ਦਲ ''ਚੋਂ ਕੱਢੇ ਬ੍ਰਹਮਪੁਰਾ ਨੇ ਆਖਿਰ ਮੰਗੀ ''ਮੁਆਫੀ'', ਪੜ੍ਹੋ ਕਿਉਂ

Monday, Nov 12, 2018 - 06:55 PM (IST)

ਅਕਾਲੀ ਦਲ ''ਚੋਂ ਕੱਢੇ ਬ੍ਰਹਮਪੁਰਾ ਨੇ ਆਖਿਰ ਮੰਗੀ ''ਮੁਆਫੀ'', ਪੜ੍ਹੋ ਕਿਉਂ

ਅੰਮ੍ਰਿਤਸਰ (ਰਮਨਦੀਪ ਸੋਢੀ) : ਬੇਅਦਬੀ ਦੇ ਰੋਸ 'ਚ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਅਸਤੀਫੇ ਤੋਂ ਬਾਅਦ ਖਡੂਰ ਸਾਹਿਬ 'ਚ ਹੋਈ ਜ਼ਿਮਨੀ ਚੋਣ ਲੜਨ ਲਈ ਅਕਾਲੀ ਦਲ 'ਚੋਂ ਕੱਢੇ ਗਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁਆਫੀ ਮੰਗੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਉਹ ਇਹ ਚੋਣ ਨਹੀਂ ਲੜਨਾ ਚਾਹੁੰਦੇ ਸਨ ਪਰ ਇਸ ਸੀਟ 'ਤੇ ਚਾਰ ਸਾਲ ਦਾ ਸਮਾਂ ਹੋ ਚੁੱਕਾ ਸੀ ਸਿਰਫ ਇਕ ਸਾਲ ਹੀ ਰਹਿ ਗਿਆ ਸੀ, ਅਸੀਂ ਚੋਣ ਨਹੀਂ ਸੀ ਲੜਨਾ ਚਾਹੁੰਦੇ ਪਰ ਪਾਰਟੀ ਦੇ ਹੁਕਮ ਤੋਂ ਬਾਅਦ ਚੋਣ ਲੜਨ ਦਾ ਫੈਸਲਾ ਲਿਆ ਸੀ ਪਰ ਸਾਨੂੰ ਸਿੱਕੀ ਦੇ ਅਸਤੀਫੇ ਤੋਂ ਬਾਅਦ ਚੋਣ ਨਹੀਂ ਸੀ ਲੜਨੀ ਚਾਹੀਦੀ। ਇਸ ਗਲਤੀ ਲਈ ਅਸੀਂ ਮੁਆਫੀ ਮੰਗਦੇ ਹਾਂ। 

ਇੰਨਾ ਹੀ ਨਹੀਂ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਸਾਡੀ ਉਸ ਸਮੇਂ ਮੱਤ ਮਾਰੀ ਗਈ ਸੀ। ਜਿਸ ਸਮੇਂ ਚੋਣ ਹੋਈ ਉਸ ਸਮੇਂ ਮੈਂ ਮੈਂਬਰ ਪਾਰਲੀਮੈਂਟ ਸੀ, ਮੇਰਾ ਹਲਕਾ ਹੋਣ ਕਰਕੇ ਪਾਰਟੀ ਮੇਰੇ ਪੁੱਤਰ ਨੂੰ ਚੋਣ ਲੜਾਉਣਾ ਚਾਹੁੰਦੀ ਸੀ ਪਰ ਸਾਨੂੰ ਇਹ ਚੋਣ ਕਿਸੇ ਕੀਮਤ 'ਤੇ ਨਹੀਂ ਲੜਨੀ ਚਾਹੀਦੀ ਸੀ।


Related News