ਰਣਜੀਤ ਸਾਗਰ ਡੈਮ ਦਾ ਜਲ ਪੱਧਰ ਵਧਿਆ, 13,500 ਕਿਊਸਿਕ ਪਾਣੀ ਪਾਕਿਸਤਾਨ ਦੀ ਵੱਲ ਛੱਡਿਆ

Wednesday, Jul 12, 2023 - 06:14 PM (IST)

ਰਣਜੀਤ ਸਾਗਰ ਡੈਮ ਦਾ ਜਲ ਪੱਧਰ ਵਧਿਆ, 13,500 ਕਿਊਸਿਕ ਪਾਣੀ ਪਾਕਿਸਤਾਨ ਦੀ ਵੱਲ ਛੱਡਿਆ

ਸੁਜਾਨਪੁਰ (ਜੋਤੀ) : ਜ਼ਿਲ੍ਹਾ ਪਠਾਨਕੋਟ ਦੇ ਧਾਰ ਖੇਤਰ ’ਚ ਸਥਿਤ ਰਣਜੀਤ ਸਾਗਰ ਡੈਮ ਦਾ ਜਲ ਪੱਧਰ ਵੱਧਣ ’ਤੇ ਜ਼ਿਲ੍ਹਾ ਪਠਾਨਕੋਟ ਅਤੇ ਨਾਲ ਲੱਗਦੇ ਖੇਤਰਾਂ ਨੂੰ ਸੁਰੱਖਿਅਤ ਰੱਖਣ ਲਈ ਸਿੰਚਾਈ ਵਿਭਾਗ ਨੂੰ ਹੁਣ ਰਣਜੀਤ ਸਾਗਰ ਡੈਮ ਦੇ ਪਾਣੀ ਨੂੰ ਪਾਕਿਸਤਾਨ ਵੱਲ ਛੱਡਣਾ ਪੈ ਰਿਹਾ ਹੈ। ਇਸ ਸਬੰਧੀ ਸਿੰਚਾਈ ਵਿਭਾਗ ਦੇ ਐੱਸ. ਡੀ. ਓ. ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪਿਛਲੇ 24 ਘੰਟੇ ’ਚ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ 2 ਮੀਟਰ ਵਧਿਆ ਅਤੇ ਪਿਛਲੇ 4 ਦਿਨਾਂ ਵਿਚ ਕਰੀਬ 9 ਮੀਟਰ ਤੱਕ ਇਹ ਜਲ ਪੱਧਰ ਵਧਿਆ ਹੈ। ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਕਰੀਬ 522 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਹੁਣ ਕੁਝ ਮੀਟਰ ਹੀ ਦੂਰੀ ’ਤੇ ਹੈ।

ਦੱਸ ਦਈਏ ਕਿ ਰਣਜੀਤ ਸਾਗਰ ਡੈਮ ਦੀ ਝੀਲ ਦਾ ਖਤਰੇ ਦਾ ਨਿਸ਼ਾਨ 527 ਮੀਟਰ ਦੇ ਕਰੀਬ ਹੈ, ਜਿਸ ਦੇ ਚੱਲਦੇ ਜਿਥੇ ਪ੍ਰਸ਼ਾਸਨ ਅਤੇ ਡੈਮ ਅਧਿਕਾਰੀਆਂ ਵੱਲੋਂ ਲਗਾਤਾਰ ਝੀਲ ਦੇ ਜਲ ਪੱਧਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਅੱਜ ਸਿੰਚਾਈ ਵਿਭਾਗ ਵੱਲੋਂ ਰਾਵੀ ਦਰਿਆ ਦੇ ਰਸਤੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਸੂਬੇ ਦੁਆਰਾ ਮਾਧੋਪੁਰ ਵਿਚ ਸਥਿਤ ਹੈੱਡਵਰਕਸ ਤੋਂ 13,500 ਕਿਊਸਿਕ ਪਾਣੀ ਪਾਕਿਸਤਾਨ ਦੀ ਵੱਲ ਛੱਡਿਆ ਗਿਆ। ਉਨ੍ਹਾਂ ਨੇ ਕਿਹਾ ਕਿ ਜਦ ਆਉਣ ਵਾਲੇ ਦਿਨਾਂ ’ਚ ਰਣਜੀਤ ਸਾਗਰ ਡੈਮ ਦੀ ਝੀਲ ਦਾ ਜਲ ਪੱਧਰ ਇਸ ਤਰ੍ਹਾਂ ਵੱਧਦਾ ਰਿਹਾ ਤਾਂ ਜ਼ਰੂਰਤ ਪੈਣ ’ਤੇ ਡੈਮ ਦੇ ਸਿਪਲਵੇ ਗੇਟ ਖੋਲ੍ਹਣੇ ਪੈ ਸਕਦੇ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਅਹਿਮੀਅਤ ਵਰਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।


author

Gurminder Singh

Content Editor

Related News