ਗਾਇਕ ਰਣਜੀਤ ਬਾਵਾ ''ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਮਾਮਲਾ ਦਰਜ

Wednesday, May 06, 2020 - 07:24 PM (IST)

ਖੰਨਾ (ਕਮਲ) : ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਅਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਅਪਲੋਡ ਕੀਤੇ ਗਏ ਇਕ ਗਾਣੇ ਵਿਚ ਹਿੰਦੂ ਧਰਮ ਸੰਬੰਧੀ ਕੀਤੀ ਟਿੱਪਣੀ ਦੇ ਵਿਰੋਧ 'ਚ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਦਰਖਾਸਤ 'ਤੇ ਥਾਣਾ ਸਦਰ ਰੂਪ ਨਗਰ ਪੁਲਸ ਨੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਂ ਨੂੰ ਠੇਸ ਪੁਹੰਚਾਉਣ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਦਰਖਾਸਤ 'ਚ ਸੰਜੀਵ ਘਨੌਲੀ ਨੇ ਕਿਹਾ ਹੈ ਕਿ ਉਕਤ ਗਾਇਕ ਨੇ ਆਪਣੀ ਗਾਇਆ ਗੀਤ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ ਜੋ ਕਿ ਸਿੱਧੇ ਤੌਰ 'ਤੇ ਹਿੰਦੂ ਧਰਮ 'ਤੇ ਟਿੱਪਣੀ ਹੈ, ਇਸ ਗੀਤ ਨਾਲ ਪੂਰੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜੋਕਿ ਬਰਦਾਸ਼ਤ ਯੋਗ ਨਹੀਂ ਹੈ। 

ਲਾਕਡਾਊਨ ਚੱਲਣ ਕਰਕੇ ਪੂਰਾ ਪੰਜਾਬ ਘਰਾਂ ਦੇ ਅੰਦਰ ਬੈਠਾ ਹੈ ਅਜਿਹੇ ਗਾਣੇ ਹਿੰਦੂ ਸਮਾਜ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਉਕਤ ਗਾਇਕ ਦੀ ਪੂਰੀ ਟੀਮ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਇਹ ਕਲਾਕਾਰ ਦੁਬਾਰਾ ਅਜਿਹੀ ਹਰਕਤ ਨਾ ਕਰ ਸਕਣ। ਸੰਜੀਵ ਘਨੌਲੀ ਦੀ ਦਰਖਾਸਤ 'ਤੇ ਥਾਣਾ ਰੂਪਨਗਰ ਪੁਲਸ ਨੇ ਆਈਪੀਸੀ ਦੀ ਧਾਰਾ 295-ਏ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। ਸੰਜੀਵ ਘਨੋਲੀ ਨੇ ਕਿਹਾ ਕਿ ਪੰਜਾਬੀ ਕਲਾਕਾਰ ਆਪਣੀ ਪ੍ਰਸਿੱਧੀ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Gurminder Singh

Content Editor

Related News