ਅੱਜ ਵੀ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ, ਜਾਣੋ ਕਿਉਂ
Friday, Nov 06, 2020 - 07:02 PM (IST)
ਜਲੰਧਰ (ਮ੍ਰਿਦੁਲ)— ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਜਲੰਧਰ 'ਚ ਈ. ਡੀ. ਦਫ਼ਤਰ 'ਚ ਪੇਸ਼ ਹੋਣਾ ਸੀ ਪਰ ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਆਪਣੇ ਸਿਹਤ ਕਾਰਨਾਂ ਦੇ ਚਲਦਿਆਂ ਉਹ ਅੱਜ ਵੀ ਦਫ਼ਤਰ 'ਚ ਪੇਸ਼ ਨਹੀਂ ਹੋ ਪਾਉਣਗੇ।
ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜੈਵੀਰ ਸ਼ੇਰਗਿੱਲ ਨੇ ਉਨ੍ਹਾਂ ਦੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰਣਇੰਦਰ ਸਿੰਘ ਤੇਜ਼ ਬੁਖਾਰ, ਸਰਦੀ ਅਤੇ ਖਾਂਸੀ ਨਾਲ ਪੀੜਤ ਹਨ। ਅੱਜ ਉਨ੍ਹਾਂ ਦਾ ਕੋਰੋਨਾ ਟੈਸਟ ਸੈਂਪਲ ਭੇਜਿਆ ਗਿਆ ਹੈ ਅਤੇ ਡਾਕਟਰਾਂ ਨੇ ਉਨ੍ਹ੍ਹਾਂ ਨੂੰ 14 ਦਿਨਾਂ ਦੇ ਇਕਾਂਤਵਾਸ ਦੀ ਹਦਾਇਤ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਈ. ਡੀ. ਵੱਲੋਂ ਰਣਇੰਦਰ ਸਿੰਘ ਨੂੰ ਦੋਬਾਰਾ ਸੰਮੰਨ ਜਾਰੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਰਣਇੰਦਰ ਸਿੰਘ 'ਤੇ ਇਨਕਮ ਟੈਕਸ ਮਹਿਕਮੇ ਨੇ ਰਣਇੰਦਰ ਕੋਲ ਆਮਦਨ ਤੋਂ ਵਾਧ ਜਾਇਦਾਦ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੋਇਆ ਹੈ। 2005-06 ਦੇ ਇਸ ਮਾਮਲੇ 'ਚ ਕਥਿਤ ਤੌਰ 'ਤੇ ਕਮਾਈ ਗਈ ਵਿਦੇਸ਼ੀ ਜਾਇਦਾਦ ਨੂੰ ਉਨ੍ਹਾਂ ਦੇ ਰਿਟਰਨ 'ਚ ਘੋਸ਼ਿਤ ਨਾ ਕਰਨ ਦਾ ਦੋਸ਼ ਹੈ। ਈ. ਡੀ. ਵੱਲੋਂ ਜਾਂਚ ਨਾਲ ਜਿਊਰਿਖ, ਸਵਿੱਟਜ਼ਰਲੈਂਡ ਲਈ ਪੈਸੇ ਦੀ ਆਵਾਜਾਈ ਅਤੇ ਬ੍ਰਿਟਿਸ਼ ਵਰਜ਼ਿਨ ਟਾਪੂ ਸਮੂਹ ਦੇ ਕੁਝ ਟਰੱਸਟਾਂ ਅਤੇ ਸਹਾਇਕ ਕੰਪਨੀਆਂ ਦੀ ਪਛਾਣ ਹੋਈ ਹੈ। ਹਾਲਾਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਦੋਹਾਂ ਨੇ ਈ. ਡੀ. ਅਤੇ ਆਈ. ਟੀ. ਮਹਿਕਮੇ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਫ਼ਿਲਹਾਲ ਇਨਕਮ ਟੈਕਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
ਇਹ ਵੀ ਪੜ੍ਹੋ: ਪਾਕਿ ਨੇ ਦਬਾਅ ਤੋਂ ਬਾਅਦ ਕਰਤਾਰਪੁਰ ਪ੍ਰਾਜੈਕਟ ਦਾ ਬਦਲਿਆ ਨਾਂ