ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10 ਘੰਟਿਆਂ ''ਚ ਮੁਲਜ਼ਮ ''ਘੋੜਾ'' ਕਾਬੂ

Tuesday, Aug 25, 2026 - 08:26 AM (IST)

ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10 ਘੰਟਿਆਂ ''ਚ ਮੁਲਜ਼ਮ ''ਘੋੜਾ'' ਕਾਬੂ

ਜਲੰਧਰ (ਮਾਹੀ) : ਥਾਣਾ ਮਕਸੂਦਾਂ ਅਧੀਨ ਪਿੰਡ ਰੰਧਾਵਾ-ਮਸੰਦਾਂ ਵਿਚ 70 ਸਾਲਾ ਬਜ਼ੁਰਗ ਦੀ ਪੱਥਰਾਂ ਨਾਲ ਕੁਚਲ ਕੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਨੂੰ ਪੁਲਸ ਨੇ ਮਹਿਜ਼ 10 ਘੰਟਿਆਂ ਵਿਚ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਰਾਮ ਪ੍ਰਕਾਸ਼ ਉਰਫ ਦਾਨੂ ਪੁੱਤਰ ਨਾਮਾ ਰਾਮ ਨਿਵਾਸੀ ਪਿੰਡ ਰੰਧਾਵਾ-ਮਸੰਦਾਂ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪਿੰਡ ਦੀ ਗਰਾਊਂਡ ਵਿਚੋਂ ਰਾਮ ਪ੍ਰਕਾਸ਼ ਦੀ ਲਾਸ਼ ਮਿਲੀ ਸੀ। ਉਸ ਦੇ ਸਿਰ ’ਤੇ ਭਾਰੀ ਪੱਥਰਾਂ ਨਾਲ ਵਾਰ ਕੀਤੇ ਗਏ ਸਨ। ਖਦਸ਼ਾ ਪ੍ਰਗਟਾਇਆ ਗਿਆ ਕਿ ਪਛਾਣ ਮਿਟਾਉਣ ਦੇ ਉਦੇਸ਼ ਨਾਲ ਲਾਸ਼ ਨੂੰ ਸਾੜਨ ਦਾ ਵੀ ਯਤਨ ਕੀਤਾ ਗਿਆ। ਦੁਪਹਿਰ ਲਗਭਗ 12 ਵਜੇ ਲਾਸ਼ ਮਿਲਣ ਦੀ ਸੂਚਨਾ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਤਕਨੀਕੀ ਢੰਗ ਨਾਲ ਜਾਂਚ ਸ਼ੁਰੂ ਕਰਦੇ ਹੋਏ ਵੱਖ-ਵੱਖ ਸਰੋਤਾਂ ਨੂੰ ਸਰਗਰਮ ਕੀਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ

ਪੁਲਸ ਨੇ ਤਕਨੀਕੀ ਜਾਂਚ ਅਤੇ ਹੋਰਨਾਂ ਸੁਰਾਗਾਂ ਦੇ ਆਧਾਰ ’ਤੇ ਲਗਭਗ 10 ਘੰਟਿਆਂ ਅੰਦਰ ਹੱਤਿਆ ਦੀ ਗੁੱਥੀ ਸੁਲਝਾਉਂਦੇ ਹੋਏ ਮੁਲਜ਼ਮ ਰਾਜੀਵ ਕੁਮਾਰ ਉਰਫ ਘੋੜਾ ਪੁੱਤਰ ਰੂਪ ਲਾਲ ਨਿਵਾਸੀ ਪਿੰਡ ਰੰਧਾਵਾ-ਮਸੰਦਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਮ੍ਰਿਤਕ ਰਾਮ ਪ੍ਰਕਾਸ਼ ਦਾ ਮੋਬਾਈਲ ਫੋਨ ਬਰਾਮਦ ਕਰਨ ਦਾ ਯਤਨ ਕਰ ਰਹੀ ਹੈ।

ਗਰਾਊਂਡ ’ਚ ਨਾਲ ਬੈਠ ਕੇ ਪੀਤੀ ਸੀ ਸ਼ਰਾਬ 

ਸੂਤਰਾਂ ਅਨੁਸਾਰ 22 ਅਗਸਤ ਦੀ ਦੇਰ ਰਾਤ ਲਗਭਗ 8 ਤੋਂ 10 ਵਜੇ ਵਿਚਕਾਰ ਰਾਮ ਪ੍ਰਕਾਸ਼ ਉਰਫ ਦਾਨੂ ਅਤੇ ਮੁਲਜ਼ਮ ਰਾਜੀਵ ਉਰਫ ਘੋੜਾ ਪਿੰਡ ਰੰਧਾਵਾ-ਮਸੰਦਾਂ ਦੀ ਗਰਾਊਂਡ ਵਿਚ ਇਕੱਠੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋਈ, ਜੋ ਹੱਥੋਪਾਈ ਤਕ ਪਹੁੰਚ ਗਈ। ਦੋਸ਼ ਹੈ ਕਿ ਇਸ ਦੇ ਬਾਅਦ ਰਾਜੀਵ ਨੇ ਰਾਮ ਪ੍ਰਕਾਸ਼ ’ਤੇ ਪੱਥਰਾਂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਦੇਸ਼ 'ਚ ਚੀਨੀ ਦੀਆਂ ਕੀਮਤਾਂ 'ਚ ਭਾਰੀ ਉਛਾਲ; 50 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚੇ ਰੇਟ

ਸੀ. ਸੀ. ਟੀ. ਵੀ. ਫੁਟੇਜ ਵੀ ਬਣੀ ਜਾਂਚ ਵਿਚ ਅਹਿਮ ਕੜੀ 

ਹੱਤਿਆ ਦੀ ਗੁੱਥੀ ਸੁਲਝਾਉਣ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੇ ਵੀ ਪੁਲਸ ਦੀ ਮਦਦ ਕੀਤੀ। ਜਾਂਚ ਦੌਰਾਨ ਮ੍ਰਿਤਕ ਰਾਮ ਪ੍ਰਕਾਸ਼ ਦਾ ਸਾਈਕਲ ਮੁਲਜ਼ਮ ਰਾਜੀਵ ਚਲਾਉਂਦਾ ਦਿਖਾਈ ਦਿੱਤਾ, ਜਿਸ ਨਾਲ ਪੁਲਸ ਨੂੰ ਮਾਮਲੇ ਦੀਆਂ ਕੜੀਆਂ ਜੋੜਨ ਵਿਚ ਮਹੱਤਵਪੂਰਨ ਸੁਰਾਗ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News