ਰੰਧਾਵਾ ਦੀ ਵਿਵਾਦਤ ਟਿੱਪਣੀ, ਗਿਆਨੀ ਗੁਰਮੁੱਖ ਸਿੰਘ ਨੂੰ ਮ੍ਰਿਤਕ ਦੱਸਿਆ

Thursday, Aug 23, 2018 - 07:13 AM (IST)

ਰੰਧਾਵਾ ਦੀ ਵਿਵਾਦਤ ਟਿੱਪਣੀ, ਗਿਆਨੀ ਗੁਰਮੁੱਖ ਸਿੰਘ ਨੂੰ ਮ੍ਰਿਤਕ ਦੱਸਿਆ

ਚੰਡੀਗੜ੍ਹ, (ਭੁੱਲਰ)- ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਮ੍ਰਿਤਕ ਦੱਸਿਆ ਹੈ। ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਪ੍ਰੈੱਸ ਕਾਨਫਰੰਸ ਵਿਚ ਆਉਣ ਸਮੇਂ ਉਨ੍ਹਾਂ ਨੇ ਵਿਵਾਦਤ ਟਿੱਪਣੀ ਕੀਤੀ। ਜਦੋਂ ਰੰਧਾਵਾ ਨੂੰ ਪੁੱਛਿਆ ਗਿਆ ਕਿ ਗਿਆਨੀ ਗੁਰਮੁੱਖ ਸਿੰਘ ਦਾ ਭਰਾ ਭਾਈ ਹਿੰਮਤ ਸਿੰਘ ਬਰਗਾੜੀ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਚ ਦਿੱਤੇ ਗਏ ਬਿਆਨ ਤੋਂ ਮੁੱਕਰ ਗਿਆ ਤਾਂ ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਮਰ ਗਿਆ ਹੈ, ਕਿਉਂਕਿ ਜੋ ਮੁੱਕਰ ਜਾਂਦੇ ਹਨ, ਉਹ ਮਰੇ ਬਰਾਬਰ ਹੀ ਹੁੰਦੇ ਹਨ। ਰੰਧਾਵਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਜ਼ਿਆਦਾ ਕੁੱਝ ਨਹੀਂ ਕਹਿਣਗੇ ਪਰ ਇਸ ਸਬੰਧੀ ਖੁਦ ਮੀਡੀਆ ਵੀ ਗਿਆਨੀ ਗੁਰਮੁੱਖ ਸਿੰਘ ਨੂੰ ਪੁੱਛੇ।


Related News