...ਤੇ ਮੁੱਕਣ ''ਚ ਨਹੀਂ ਆ ਰਹੇ ''ਆਪ'' ਦੇ ਦਲ ਬਦਲੂ ਵਿਧਾਇਕਾਂ ਦੇ ਕੇਸ, ਨੋਟਿਸ ਜਾਰੀ
Wednesday, Feb 19, 2020 - 11:37 AM (IST)

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਸਬੰਧਿਤ ਦਲ ਬਦਲੂ ਵਿਧਾਇਕਾਂ ਦੇ ਚੱਲ ਰਹੇ ਕੇਸ ਮੁੱਕਣ 'ਚ ਹੀ ਨਹੀਂ ਆ ਰਹੇ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਨਵੀਂ ਬੇਨਤੀ 'ਤੇ 10 ਮਾਰਚ ਤੱਕ ਉੱਤਰ ਦੇਣ ਲਈ ਕਿਹਾ ਹੈ। ਸੁਖਪਾਲ ਖਹਿਰਾ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ। ਇਸੇ ਤਰ੍ਹਾਂ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਵੀ 27 ਫਰਵਰੀ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਨ੍ਹਾਂ ਦੋਹਾਂ ਵਿਧਾਇਕਾਂ ਨੇ ਨਿਯਮਾਂ ਦੀ ਕਾਪੀ ਮੰਗੀ ਹੋਈ ਹੈ, ਜੋ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲ ਸਕੀ। ਵਿਧਾਨ ਸਭਾ ਸਕੱਤਰੇਤ ਮੁਤਾਬਕ ਪੰਜਾਬ ਨੇ ਅਜੇ ਤੱਕ ਨਿਯਮ ਹੀ ਨਹੀਂ ਬਣਾਏ, ਹੁਣ ਇਨ੍ਹਾਂ ਦੋਹਾਂ ਵਿਧਾਇਕਾਂ ਜਿਨ੍ਹਾਂ ਨੇ ਆਪਣੇ ਅਸਤੀਫੇ ਵਾਪਸ ਲੈ ਲਏ ਹਨ, ਲਈ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ ਕਿਉਂਕਿ ਪੰਜਾਬ 'ਚ ਅਜੇ ਤੱਕ ਨਿਯਮ ਬਣਾਏ ਹੀ ਨਹੀਂ ਗਏ। ਜੈਤੋਂ ਤੋਂ ਤੀਜੇ ਵਿਧਾਇਕ ਬਲਦੇਵ ਸਿੰਘ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਏਕਤਾ ਪਾਰਟੀ ਜੁਆਇਨ ਕਰ ਲਈ ਸੀ, ਉਨ੍ਹਾਂ ਦਾ ਕੇਸ ਵੀ ਵਿਚਾਲੇ ਹੀ ਲਟਕਿਆ ਹੋਇਆ ਹੈ, ਜਿਸ ਤੋਂ ਬਾਅਦ ਸਪੀਕਰ ਵਲੋਂ ਉਕਤ ਵਿਧਾਇਕਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ।