ਰਾਣਾ ਗੁਰਜੀਤ ਦੀ ਕੈਪਟਨ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਧਮਕੀ!

Friday, Jan 18, 2019 - 01:18 PM (IST)

ਰਾਣਾ ਗੁਰਜੀਤ ਦੀ ਕੈਪਟਨ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਧਮਕੀ!

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਸਿੱਧੀ ਧਮਕੀ ਦਿੱਤੀ ਹੈ। ਰਾਣਾ ਗੁਰਜੀਤ ਨੇ ਪ੍ਰੀ-ਬਜਟ ਬੈਠਕ ਦੌਰਾਨ ਦੋਸ਼ ਲਾਇਆ ਕਿ ਉਨ੍ਹਾਂ ਕੋਲੋਂ ਮੰਤਰੀ ਦਾ ਅਹੁਦਾ ਸੁਰੇਸ਼ ਕੁਮਾਰ ਕਾਰਨ ਖੁੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਸਮਾਂ ਆਵੇਗਾ ਤਾਂ ਉਹ ਦੇਖ ਲੈਣਗੇ। ਬੈਠਕ ਦੌਰਾਨ ਰਾਣਾ ਗੁਰਜੀਤ ਅਤੇ ਸੁਰੇਸ਼ ਕੁਮਾਰ ਆਹਮੋ-ਸਾਹਮਣੇ ਵੀ ਹੋ ਗਏ। ਦਰਅਸਲ ਇਕ ਵਿਧਾਇਕ ਨੇ ਕਰਜ਼ਾ ਮੁਆਫੀ ਦਾ ਮੁੱਦਾ ਚੁੱਕਿਆ ਸੀ, ਜਿਸ 'ਚ ਦੋਸ਼ ਲਾਇਆ ਗਿਆ ਕਿ ਕਰਜ਼ਾ ਮੁਆਫੀ ਦਾ ਜ਼ਿਆਦਾ ਲਾਭ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹੋਇਆ ਹੈ।

ਇਸ 'ਚ ਰਾਣਾ ਗੁਰਜੀਤ ਵੀ ਕੁੱਦ ਗਏ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਹੋਇਆ, ਜੋ ਕਿ ਸਰਟੀਫਿਕੇਟ ਲੈਣ ਹੀ ਨਹੀਂ ਪੁੱਜੇ। ਇਸ 'ਤੇ ਸੁਰੇਸ਼ ਕੁਮਾਰ ਨੇ ਜਵਾਬ ਦਿੱਤਾ ਕਿ ਕਰਜ਼ਾ ਮੁਆਫੀ ਦੀ ਸੂਚੀ ਪਹਿਲਾਂ ਹੀ ਹਲਕੇ 'ਚ ਭੇਜ ਦਿੱਤੀ ਜਾਂਦੀ ਹੈ। ਫਿਰ ਕੀ ਸੀ, ਇਸ ਤੋਂ ਬਾਅਦ ਗੱਲ ਵਧਦੀ ਗਈ ਅਤੇ ਅਖੀਰ 'ਚ ਰਾਣਾ ਗੁਰਜੀਤ ਨੇ ਸੁਰੇਸ਼ ਕੁਮਾਰ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਧਮਕੀ ਦੇ ਦਿੱਤੀ। 


author

Babita

Content Editor

Related News