ਅਸਤੀਫਾ ਮਨਜ਼ੂਰੀ ਤੋਂ ਬਾਅਦ ਰਾਣਾ ਗੁਰਜੀਤ ਦੀ ਖਹਿਰਾ ਨੂੰ ਖੁੱਲ੍ਹੀ ਚੁਣੌਤੀ

Thursday, Jan 18, 2018 - 02:08 PM (IST)

ਚੰਡੀਗੜ੍ਹ (ਭੁੱਲਰ) : ਕਾਂਗਰਸ ਹਾਈਕਮਾਨ ਵਲੋਂ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਰਾਣਾ ਗੁਰਜੀਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਇਸ ਦਾ ਕੋਈ ਦੁੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਣਾ ਤਾਂ ਰਾਣਾ ਹੀ ਰਹੇਗਾ, ਅਸਤੀਫਾ ਮਨਜ਼ੂਰ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਰਾਣਾ ਗੁਰਜੀਤ 'ਤੇ ਸੁਖਪਾਲ ਖਹਿਰਾ 'ਤੇ ਵਰ੍ਹਦਿਆਂ ਕਿਹਾ ਕਿ ਹੁਣ ਉਹ ਖਹਿਰਾ ਨਾਲ ਭਿੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਡਰੱਗ ਤਸਕਰੀ ਦੇ ਕੇਸ 'ਚ ਫਸੇ ਖਹਿਰਾ ਨੂੰ ਹੁਣ ਮੇਰੀ ਖੁੱਲ੍ਹੀ ਚੁਣੌਤੀ ਹੈ ਕਿ ਜੇਕਰ ਖਹਿਰਾ 'ਚ ਹਿੰਮਤ ਹੈ ਤਾਂ ਭੁਲੱਥ ਤੋਂ ਉਨ੍ਹਾਂ ਖਿਲਾਫ ਚੋਣ ਲੜੇ। ਰਾਣਾ ਗੁਰਜੀਤ ਨੇ ਕਿਹਾ ਕਿ ਉਹ ਕਾਂਗਰਸ ਦੇ ਬਹੁਤ ਧੰਨਵਾਦੀ ਹਨ, ਜਿਸ ਨੇ ਉਨ੍ਹਾਂ ਨੂੰ ਅੱਜ ਤੱਕ ਤੱਕ ਸਨਮਾਨ ਦਿੱਤਾ ਹੈ। ਕੈਪਟਨ ਬਾਰੇ ਬੋਲਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਕੈਪਟਨ ਲਈ ਇਕ ਕੁਰਸੀ ਤਾਂ ਕੀ, ਮੈਂ 100 ਅਜਿਹੀਆਂ ਕੁਰਸੀਆਂ ਛੱਡ ਸਕਦਾ ਹਾਂ। ਰਾਣਾ ਗੁਰਜੀਤ ਨੇ ਸੁਖਪਾਲ ਖਹਿਰਾ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦਿੱਤਾ ਹੈ ਪਰ ਹੁਣ ਖਹਿਰਾ ਇਹ ਦੱਸੇ ਕਿ ਉਹ ਕਦੋਂ ਅਸਤੀਫਾ ਦੇਵੇਗਾ ਕਿਉਂਕਿ ਡਰੱਗ ਮਾਮਲੇ 'ਚ ਸੰਮਨ ਤਾਂ ਉਸ ਨੂੰ ਵੀ ਜਾਰੀ ਹੋ ਚੁੱਕੇ ਹਨ। 


Related News