ਸ਼ੌਕ ਦਾ ਕੋਈ ਮੁੱਲ ਨਹੀਂ, ਰਾਮਪੁਲਾ ਫੂਲ ਦੇ ਇਸ ਸ਼ਖ਼ਸ ਨੇ ਸੰਭਾਲੇ 400 ਸਾਲ ਪੁਰਾਣੇ ਦੁਰਲੱਭ ਸਿੱਕੇ
Thursday, Nov 04, 2021 - 12:08 PM (IST)
ਰਾਮਪੁਰਾ ਫੂਲ (ਤਰਸੇਮ): ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਆਪਾਂ ਅਕਸਰ ਹੀ ਸੁਣਦੇ ਹਾਂ, ਜਿਸ ਦੀ ਮਿਸਾਲ ਰਾਮਪੁਰਾਫੂਲ ਦਾ ਸਮਾਜ ਸੇਵਕ ਤੇ ਖੂਨਦਾਨੀ ਮਨੋਹਰ ਸਿੰਘ ਆਪਣੇ ਆਪ ਵਿਚ ਹੈ। ਮਨੋਹਰ ਸਿੰਘ ਆਪਣਾ ਕਾਰੋਬਾਰ ਕਰਨ ਦੇ ਨਾਲ-ਨਾਲ ਇਕ ਸਮਾਜ ਸੇਵੀ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ ਅਤੇ ਆਪਣਾ ਸ਼ੌਕ ਵੀ ਪਾਲ ਰਿਹਾ ਹੈ। ਉਸ ਦਾ ਸ਼ੌਕ ਹੈ ਪੁਰਾਣੇ ਸਿੱਕੇ ਇਕੱਠੇ ਕਰ ਕੇ ਸਾਂਭਣ ਦਾ। ਉਸ ਕੋਲ ਅੱਜ 500 ਦੇ ਕਰੀਬ ਦੁਰਲੱਭ ਤੇ ਪੁਰਾਣੇ ਸਿੱਕੇ ਸੰਭਾਲੇ ਹੋਏ ਹਨ ਜੋ ਕਰੀਬ 400 ਸਾਲ ਪਰਾਣੇ ਅਤੇ ਨਵੇਂ ਸਿੱਕੇ ਹਨ। ਇਹ ਪੁਰਾਣੇ ਸਿੱਕੇ ਇਕੱਠੇ ਕਰਨ ਦਾ ਸ਼ੌਕ ਉਸ ਨੂੰ ਵਿਰਾਸਤ ਵਿਚ ਮਿਲਿਆ ਹੈ।
ਇਹ ਵੀ ਪੜ੍ਹੋ : ਨਵੇਂ ਅੰਦਾਜ਼ ’ਚ ਵੇਖੋ ਭਗਵੰਤ ਮਾਨ ਦਾ ‘ਜਗ ਬਾਣੀ’ ਨਾਲ ਇੰਟਰਵਿਊ, ਪੂਰਾ ਪ੍ਰੋਗਰਾਮ ਸ਼ੁੱਕਰਵਾਰ ਸਵੇਰੇ 9 ਵਜੇ
ਉਸ ਦੇ ਦਾਦਾ ਸਵ. ਜੰਗੀਰ ਸਿੰਘ ਜੋ ਪੇਸ਼ੇ ਤੋਂ ਇਕ ਮੈਕੇਨਿਕ ਸਨ, ਉਨ੍ਹਾਂ ਨੂੰ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਪ੍ਰੀਤਮ ਸਿੰਘ ਆਰਟਿਸਟ ਤੇ ਨਿਸ਼ਕਾਮ ਸਮਾਜ ਸੇਵਕ ਨੇ ਇਸ ਪ੍ਰੰਪਰਾ ਨੂੰ ਜਾਰੀ ਰੱਖਿਆ ਤੇ ਹੁਣ ਉਨ੍ਹਾਂ ਦੇ ਪੋਤਰੇ ਮਨੋਹਰ ਸਿੰਘ ਇਹ ਸ਼ੌਕ ਪਾਲ ਰਹੇ ਹਨ। ਇਹ ਸਮੁੱਚਾ ਪਰਿਵਾਰ ਸਮਾਜ ਸੇਵੀ ਤੇ ਖੂਨਦਾਨੀ ਪਰਿਵਾਰ ਦੇ ਤੌਰ ’ਤੇ ਜਾਣਿਆ ਜਾਦਾ ਹੈ। ਮਨੋਹਰ ਸਿੰਘ ਕੋਲ ਜੋ ਸਿੱਕੇ ਮੌਜੂਦ ਹਨ ਉਨ੍ਹਾਂ ਵਿਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਬਾਰ ਦੇ ਚਿੱਤਰ ਜੋ 1616 ਈਸਵੀ ਦੇ ਹਨ ਇਸ ਤੋਂ ਇਲਾਵਾ ਸ਼੍ਰੀ ਹਨੂੰਮਾਨ ਜੀ, ਮਾਤਾ ਲਕਸ਼ਮੀ, ਸ਼੍ਰੀ ਗਣੇਸ਼ ਜੀ ਦੀਆਂ ਤਸਵੀਰਾਂ ਵਾਲੇ ਸਿੱਕੇ ਸ਼ਾਮਲ ਹਨ। ਜੋ ਸੈਂਕੜੇ ਸਾਲ ਪੁਰਾਣੇ ਹਨ। ਮਨੋਹਰ ਸਿੰਘ ਦੇ ਦੱਸਣ ਅਨੁਸਾਰ ਉਹ ਇਨ੍ਹਾਂ ਸਿੱਕਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਸਾਫ਼ ਕਰਕੇ ਪੂਜਾ ਸਥਾਨ ’ਤੇ ਰੱਖ ਕੇ ਵਿਧੀ ਅਨੁਸਾਰ ਉਨ੍ਹਾਂ ਦੀ ਪੂਜਾ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਕੀ ਪ੍ਰਸ਼ਾਂਤ ਕਿਸ਼ੋਰ ਮੁੜ ਸਰਗਰਮ ਹੋ ਰਹੇ ਹਨ!