6 ਮਹੀਨੇ ਦੀ ਮਾਸੂਮ ਦਾ ਕਾਤਲ ਗ੍ਰਿਫ਼ਤਾਰ, ਅੰਤਿਮ ਸੰਸਕਾਰ ਦੌਰਾਨ ਮਾਂ ਨੇ ਦਿੱਤੀ ਧੀ ਨੂੰ ਮੁੱਖ ਅੱਗਨੀ

Friday, Oct 16, 2020 - 10:29 AM (IST)

6 ਮਹੀਨੇ ਦੀ ਮਾਸੂਮ ਦਾ ਕਾਤਲ ਗ੍ਰਿਫ਼ਤਾਰ, ਅੰਤਿਮ ਸੰਸਕਾਰ ਦੌਰਾਨ ਮਾਂ ਨੇ ਦਿੱਤੀ ਧੀ ਨੂੰ ਮੁੱਖ ਅੱਗਨੀ

ਰਾਮਪੁਰਾ ਫੂਲ : ਆਪਣੀ 6 ਮਹੀਨੇ ਦੀ ਬੱਚੀ ਨੂੰ ਚੁੱਕ ਕੋਠੀ ਦੇ ਬਣੇ ਪਿੱਲਰ ਨਾਲ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਲਯੁੱਗੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਵੀਰਵਾਰ ਨੂੰ ਸਵੇਰੇ ਮ੍ਰਿਤਕ ਬੱਚੀ ਦਾ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਚੀ ਦੀ ਮਾਂ ਜਸਵਿੰਦਰ ਕੌਰ ਨੇ ਉਸ ਨੂੰ ਮੁੱਖ ਅੱਗਨੀ ਦਿੱਤੀ। ਬੱਚੀ ਦੇ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਨਮ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ। 

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਇਥੇ ਦੱਸ ਦੇਈਏ ਕਿ ਜਗਦੀਸ਼ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਆਦਮਪੁਰਾ ਜੋ ਪਿੰਡ ਵਾਸੀਆਂ ਅਨੁਸਾਰ ਕੁਝ ਸਮੇਂ ਤੋਂ ਡਿਪਰੈਸ਼ਨ ਵਿਚ ਸੀ। ਬੀਤੇ ਮੰਗਲਵਾਰ ਕਰੀਬ 11 ਕੁ ਵਜੇ ਉਹ ਆਪਣੀ ਦਵਾਈ ਲੈ ਰਿਹਾ ਸੀ। ਉਸ ਨੇ ਆਪਣੀ ਸੁੱਤੀ ਪਈ ਕਰੀਬ 5-6 ਮਹੀਨੇ ਦੀ ਬੱਚੀ ਨੂੰ ਚੁੱਕ ਲਿਆ ਅਤੇ ਆਪਣੀ ਹੀ ਕੋਠੀ 'ਚ ਬਣੇ ਪਿੱਲਰ ਨਾਲ ਪੱਟਕਾ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਸ ਦੀ ਪਤਨੀ ਵੀ ਘਟਨਾ 'ਚ ਜ਼ਖਮੀ ਹੋ ਗਈ ਸੀ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ


author

Baljeet Kaur

Content Editor

Related News