ਲੰਬਾ ਪਿੰਡ ਚੌਕ ''ਚ ਹੰਗਾਮਾ, ਪ੍ਰੇਸ਼ਾਨ ਹੋਏ ਲੋਕ

11/09/2018 1:46:26 AM

ਜਲੰਧਰ (ਮਹੇਸ਼)—ਰਾਤ ਕਰੀਬ 9 ਵਜੇ 30 ਸਾਲ ਦੇ ਇਕ ਨਿਹੰਗ ਸਿੰਘ ਨੇ ਲੰਬਾ ਪਿੰਡ ਚੌਕ ਨੇੜੇ ਕਾਫੀ ਹੰਗਾਮਾ ਕੀਤਾ ਅਤੇ ਉਥੋ ਨਿਕਲ ਰਹੇ ਲੋਕਾਂ 'ਤੇ ਹਮਲਾ ਕਰਨਾ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਹੀ ਨਹੀਂ ਉਹ ਕਈ ਘਰਾਂ 'ਚ ਵੀ ਦਾਖਲ ਹੋਇਆ, ਜਿਸ ਨਾਲ ਲੋਕ ਹੋਰ ਸਹਿਮ ਗਏ। ਲੰਬਾ ਪਿੰਡ ਚੌਕ ਨੇੜੇ ਮਾਹੌਲ ਕਾਫੀ ਵਿਗੜਿਆ ਹੋਣ ਕਾਰਨ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ.ਐੱਸ.ਆਈ. ਮਨਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕ 'ਤੇ ਪਹੁੰਚੇ ਅਤੇ ਨਿਹੰਗ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਜਦ ਉਨ੍ਹਾਂ ਦੇ ਹੱਥ ਨਹੀਂ ਆਇਆ ਤਾਂ ਉਥੇ ਹੋਰ ਫੋਰਸ ਮੰਗਵਾਉਣੀ ਪਈ ਪਰ ਇਸ ਦੇ ਬਾਵਜੂਦ ਵੀ ਪੁਲਸ ਨੇ ਭਾਰੀ ਮੁਕਸ਼ੱਤ ਤੋਂ ਬਾਅਦ ਨਿਹੰਗ ਸਿੰਘ ਨੂੰ ਕਾਬੂ ਕੀਤਾ। ਉਸ ਦੇ ਫੜੇ ਜਾਣ 'ਤੇ ਪਤਾ ਚੱਲਿਆ ਕਿ ਉਹ ਕਿਸੇ ਨਸ਼ੇ 'ਚ ਹੋਣ ਕਾਰਨ ਅਜਿਹਾ ਕਰ ਰਿਹਾ ਸੀ। ਹੰਗਾਮਾ ਦੇ ਪਿੱਛੇ ਕੋਈ ਹੋਰ ਵੱਡਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਨਿਹੰਗ ਸਿੰਘ ਨੂੰ ਕਾਬੂ ਕਰ ਪੁਲਸ ਥਾਣੇ ਲੈ ਗਈ। ਉਸ ਦੀ ਪਛਾਣ ਸਮਰਜੀਤ ਸਿੰਘ ਪੁੱਤਰ ਮੰਗੂ ਰਾਮ ਨਿਵਾਸੀ ਬੇਅੰਤ ਨਗਰ, ਲੱਧੇਵਾਲੀ ਦੇ ਰੂਪ 'ਚ ਹੋਈ ਹੈ। ਪੁਲਸ ਉਸ ਤੋਂ ਥਾਣੇ 'ਚ ਪੁਛ-ਗਿੱਛ ਕਰ ਰਹੀ ਸੀ। ਲੰਬਾ ਪਿੰਡ ਮੋਹਲਾ ਨਿਵਾਸੀਆਂ ਨੇ ਨਿਹੰਗ ਸਿੰਘ ਦੇ ਵਿਰੁੱਧ ਵੱਡੀ ਕਾਨੂੰਨੀ ਕਾਰਵਾਈ ਕਰਨ ਦੀ ਲਿਖਿਤ ਸ਼ਿਕਾਇਤ ਵੀ ਥਾਣਾ ਰਾਮਾ ਮੰਡੀ 'ਚ ਦੇ ਦਿੱਤੀ ਹੈ। ਏ.ਐੱਸ.ਆਈ. ਮਨਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Related News