ਦੂਣ ਸਵਾਈਆਂ ਹੋਈਆਂ ਖੁਸ਼ੀਆਂ ਜਦੋਂ ਵਿਆਹ ਤੋਂ ਇਕ ਦਿਨ ਪਹਿਲਾਂ ਮਿਲੀ ਧੀ ਦੇ ਜੱਜ ਬਣਨ ਦੀ ਖਬਰ

02/20/2020 6:53:49 PM

ਮਾਛੀਵਾੜਾ ਸਾਹਿਬ (ਟੱਕਰ)— ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੇ ਪਿੰਡ ਖਾਨਪੁਰ ਦੀ ਰਹਿਣ ਵਾਲੀ ਰਮਨਪ੍ਰੀਤ ਕੌਰ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਪਿੰਡ ਖਾਨਪੁਰ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਮਾਲਵਾ ਅਤੇ ਬਲਵਿੰਦਰ ਕੌਰ ਦੀ ਧੀ ਰਮਨਪ੍ਰੀਤ ਦਾ ਜਨਮ 23 ਮਾਰਚ 1989 ਨੂੰ ਹੋਇਆ। ਸਰਕਾਰੀ ਕਾਲਜ (ਲੜਕੀਆਂ) ਲੁਧਿਆਣੇ ਤੋਂ ਐੱਮ. ਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਲ. ਐੱਲ. ਬੀ. ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐੱਲ. ਐੱਲ. ਐਮ. ਕਰਨ ਤੋਂ ਬਾਅਦ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਰਮਨਪ੍ਰੀਤ ਨੇ ਜਿੱਥੇ ਮਾਛੀਵਾੜਾ ਸਾਹਿਬ ਇਲਾਕੇ ਦਾ ਨਾਂ ਰੌਸ਼ਨ ਕੀਤਾ ਉਥੇ ਮਾਲਵਾ ਪਰਿਵਾਰ ਦੀ ਇੱਜ਼ਤ 'ਚ ਵੀ ਵਾਧਾ ਕੀਤਾ ਹੈ।

PunjabKesari

ਧੀ ਦੇ ਵਿਆਹ ਦੌਰਾਨ ਮਿਲੀ ਪਰਿਵਾਰ ਨੂੰ ਵੱਡੀ ਖੁਸ਼ਖਬਰੀ
ਇਥੇ ਦੱਸਣਯੋਗ ਹੈ ਕਿ ਰਮਨਪ੍ਰੀਤ ਦੇ ਜੱਜ ਬਣਨ ਦੀ ਸੂਚਨਾ ਪਰਿਵਾਰ ਨੂੰ ਉਸ ਸਮੇਂ ਮਿਲੀ ਜਦੋਂ ਰਮਨਪ੍ਰੀਤ ਆਪਣੇ ਹਮਸਫਰ ਸੁਪਿੰਦਰ ਸਿੰਘ ਸਿਵਲ ਜੱਜ ਸੈਸ਼ਨ ਕੋਰਟ ਮੋਗਾ ਨਾਲ ਵਿਆਹ ਦੀਆਂ ਰਸਮਾਂ ਨਿਭਾਅ ਰਹੀ ਸੀ। ਦਰਅਸਲ ਰਮਨਪ੍ਰੀਤ 14 ਫਰਵਰੀ ਨੂੰ ਵਿਆਹ ਸੀ ਅਤੇ 13 ਤਰੀਕ ਨੂੰ ਰਮਨਪ੍ਰੀਤ ਦੇ ਜੱਜ ਬਣਨ ਦੀ ਖਬਰ ਮਿਲੀ ਨੂੰ ਮਿਲੀ। ਰਮਨਪ੍ਰੀਤ ਦੇ ਦੋ ਭਰਾ ਵੀ ਲਾਅ ਗਰੈਜੂਏਟ ਹਨ ਅਤੇ ਚੰਡੀਗੜ੍ਹ ਵਿਖੇ ਵਕਾਲਤ ਕਰ ਰਹੇ ਹਨ। ਇਕ ਸਧਾਰਨ ਪਰਿਵਾਰ 'ਚ ਜਨਮ ਲੈ ਕੇ ਜੱਜ ਦਾ ਰੁਤਬਾ ਹਾਸਲ ਕਰਨਾ ਬੇਟ ਖੇਤਰ ਲਈ ਵੱਡੀ ਉਪਲੱਬਧੀ ਹੈ, ਇਸ ਕਾਮਯਾਬੀ ਨਾਲ ਰਮਨਪ੍ਰੀਤ ਕੌਰ ਪੰਜਾਬ ਦੇ ਪੱਛੜੇ ਪਿੰਡਾਂ 'ਚ ਪੜ੍ਹਨ ਵਾਲੇ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਸਾਬਤ ਹੋਵੇਗੀ। ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਪ੍ਰਮੁਖ ਵਿਅਕਤੀਆਂ 'ਚ ਰਣਧੀਰ ਸਿੰਘ ਗੁਰਮ, ਜਸਵਿੰਦਰ ਕੌਰ, ਜਗਤਾਰ ਸਿੰਘ ਮਾਲਵਾ, ਪਰਮਜੀਤ ਕੌਰ, ਹੌਲਦਾਰ ਹਰਵਿੰਦਰ ਸਿੰਘ, ਬਲਜੀਤ ਸਿੰਘ ਇਟਲੀ, ਧਰਮਿੰਦਰ ਸਿੰਘ ਇਟਲੀ, ਜੋਸ਼ੀ ਇਟਲੀ, ਏ. ਪੀ. ਸਿੰਘ ਆਸਟ੍ਰੇਲੀਆ ਆਦਿ ਜ਼ਿਕਰਯੋਗ ਹਨ।


Deepak Kumar

Content Editor

Related News