ਪੇਸ਼ੀ ਦੌਰਾਨ ਸਹਿਮਿਆ ਹੋਇਆ ਸੀ ਰਾਮ ਰਹੀਮ, ਖੱਟਾ ਸਿੰਘ ਨੇ ਬਿਆਨ ਕੀਤੇ ਹਾਲਾਤ

09/16/2017 4:30:51 PM

ਸਿਰਸਾ— ਪੱਤਰਕਾਰ ਕਤਲਕਾਂਡ ਦੇ ਮਾਮਲੇ 'ਚ ਰਾਮ ਰਹੀਮ ਵੀਡੀਓ ਕਾਨਫਰੈਂਸਿੰਗ ਰਾਹੀਂ ਪੰਚਕੂਲਾ ਸੀ.ਬੀ.ਆਈ. ਕੋਰਟ 'ਚ ਪੇਸ਼ ਹੋਏ। ਅੱਜ ਯਾਨੀ ਸ਼ਨੀਵਾਰ ਨੂੰ ਰਾਮ ਰਹੀਮ ਅਦਾਲਤ 'ਚ ਸਿਰ ਝੁਕਾ ਕੇ ਅਤੇ ਹੱਥ ਜੋੜ ਕੇ ਖੜ੍ਹੇ ਸਨ। 
ਇਸ ਗੱਲ ਦਾ ਖੁਲਾਸਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲਕਾਂਡ ਦੇ ਗਵਾਹ ਖੱਟਾ ਸਿੰਘ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਤੇ ਹੁਣ ਦੇ ਰਾਮ ਰਹੀਮ 'ਚ ਦਿਨ-ਰਾਤ ਦਾ ਫਰਕ ਹੈ, ਜਿਹੜਾ ਰਾਮ ਰਹੀਮ ਪਹਿਲਾਂ ਹਮੇਸ਼ਾ ਨੱਚਦਾ ਰਹਿੰਦਾ ਸੀ, ਉਹ ਅੱਜ ਉਦਾਸ ਅਤੇ ਸਹਿਮ ਦੇ ਬੈਠਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਖੱਟਾ ਸਿੰਘ ਨੂੰ ਵੀ ਹਿੰਮਤ ਆਈ ਹੈ ਅਤੇ ਉਹ ਹੁਣ ਰਾਮ ਰਹੀਮ ਦੇ ਖਿਲਾਫ ਗਵਾਹੀ ਦੇਣ ਲਈ ਤਿਆਰ ਹਨ। ਖੱਟਾ ਸਿੰਘ ਨੇ ਅਦਾਲਤ 'ਚ ਗਵਾਹੀ ਦੇਣ ਦੀ ਅਪੀਲ ਕੀਤੀ ਹੈ। ਅਦਾਲਤ ਨੇ ਖੱਟਾ ਸਿੰਘ ਦੇ ਕੇਸ ਦੀ ਸੁਣਵਾਈ 22 ਸਤੰਬਰ ਤੈਅ ਕੀਤੀ ਹੈ। ਇਸ ਲਈ ਉਹ 22 ਸਤੰਬਰ ਨੂੰ ਹੀ ਤੈਅ ਹੋਵੇਗਾ ਕਿ ਖੱਟਾ ਸਿੰਘ ਗਵਾਹੀ ਦੇ ਸਕਣਗੇ ਜਾਂ ਨਹੀਂ।

 


Related News