ਐੱਸ. ਆਈ. ਟੀ. ਨੇ ਲੱਭ ਲਿਆ ਰਾਮ ਰਹੀਮ ਦਾ ''ਕੰਟਰੋਲ ਰੂਮ''

Friday, Sep 29, 2017 - 01:41 AM (IST)

ਐੱਸ. ਆਈ. ਟੀ. ਨੇ ਲੱਭ ਲਿਆ ਰਾਮ ਰਹੀਮ ਦਾ ''ਕੰਟਰੋਲ ਰੂਮ''

ਚੰਡੀਗੜ੍ਹ - ਪੰਚਕੂਲਾ ਦੀ ਐੱਸ. ਆਈ. ਟੀ. ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਉਸ ਨੂੰ ਇਕ ਅਜਿਹੇ ਕੰਟਰੋਲ ਰੂਮ ਬਾਰੇ ਪਤਾ ਲੱਗਾ ਹੈ ਜਿਸ ਰਾਹੀਂ 25 ਅਗਸਤ ਨੂੰ ਰਾਮ ਰਹੀਮ ਦੇ ਪੇਸ਼ੀ ਸਮੇਂ ਪਲ-ਪਲ ਦੀ ਖਬਰ ਦੰਗਾਕਾਰੀਆਂ ਤੱਕ ਪਹੁੰਚਾਈ ਜਾ ਰਹੀ ਸੀ।  ਐੱਸ. ਆਈ. ਟੀ. ਨੇ ਇਕ ਦੋਸ਼ੀ ਕੋਲੋਂ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਆਪ ਹੀ ਕੰਟਰੋਲ ਰੂਮ ਦਾ ਰਾਜ਼ ਖੋਲ੍ਹ ਦਿੱਤਾ। ਉਸ ਨੇ ਦੱਸਿਆ ਕਿ ਪੰਚਕੂਲਾ ਦੇ ਸੈਕਟਰ-3 ਵਿਚ ਗੁਰਮੀਤ ਰਾਮ ਰਹੀਮ ਦੇ ਹਮਾਇਤੀਆਂ ਵੱਲੋਂ ਇਕ ਕੰਟਰੋਲ ਰੂਮ ਤਿਆਰ ਕੀਤਾ ਗਿਆ ਸੀ। ਇਹ ਕੰੰਟਰੋਲ ਰੂਮ ਸਭ ਆਧੁਨਿਕ ਉਪਕਰਨਾਂ ਨਾਲ ਲੈਸ ਹੈ। ਜਾਂਚ ਦੌਰਾਨ ਕੰਟਰੋਲ ਰੂਮ ਵਿਚ ਵਾਇਰਲੈਸ ਸੈੱਟ ਵੀ ਮਿਲੇ।


Related News