ਰਾਮ ਰਹੀਮ ਮਾਮਲਾ : ਹਿੰਸਾ ਫੈਲਾਉਣ ''ਚ ਸਭ ਤੋਂ ਅੱਗੇ ਸੀ ਪੰਜਾਬ ਦੇ ਡੇਰਾ ਪ੍ਰੇਮੀ

09/01/2017 5:01:35 PM

ਚੰਡੀਗੜ੍ਹ : ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਅਤੇ ਹਰਿਆਣਾ ਦੇ ਇਲਾਕਿਆ 'ਚ ਭੜਕੀ ਹਿੰਸਾ ਦੌਰਾਨ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 300 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਹਰਿਆਣਾ ਪੁਲਸ ਨੇ ਇਸ ਹਿੰਸਾ ਨੂੰ ਉਤਸ਼ਾਹਿਤ ਕਰਨ 'ਚ ਪੰਜਾਬ ਦੇ 411 ਸਮਰਥਕਾਂ ਨੂੰ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗਿਣਤੀ ਹੋਰ ਸੂਬਿਆਂ ਦੇ ਨਾਮਜ਼ਦ ਕੀਤੇ ਗਏ ਲੋਕਾਂ ਤੋਂ ਕਾਫੀ ਜ਼ਿਆਦਾ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਪੰਚਕੂਲਾ 'ਚ ਹਿੰਸਾ ਫੈਲਾਉਣ 'ਚ ਪੰਜਾਬ ਦੇ ਸਮਰਥਕ ਸਭ ਤੋਂ ਅੱਗੇ ਸਨ। ਉੱਥੇ ਪਟਿਆਲਾ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ, ਸੰਗਰੂਰ ਦੇ ਸਭ ਤੋਂ ਵਧੇਰੇ ਡੇਰਾ ਪ੍ਰੇਮੀ ਪੁਲਸ ਨੇ ਗ੍ਰਿਫਤਾਰ ਕੀਤੇ ਹਨ। ਹਰਿਆਣਾ ਦੇ 239, ਰਾਜਸਥਾਨ ਦੇ 155, ਉੱਤਰ ਪ੍ਰਦੇਸ਼ ਦੇ 101, ਦਿੱਲੀ ਦੇ 52, ਚੰਡੀਗੜ੍ਹ ਦੇ 3 ਅਤੇ ਉੱਤਰਾਖੰਡ ਦੇ ਇਕ ਡੇਰਾ ਪ੍ਰੇਮੀ ਨੂੰ ਹਿੰਸਾ ਫੈਲਾਉਣ 'ਤੇ ਸਲਾਖਾਂ ਪਿੱਛੇ ਭੇਜਿਆ ਗਿਆ ਹੈ।


Related News