ਪੰਜਾਬ ''ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ ''ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ
Friday, May 24, 2024 - 10:43 AM (IST)

ਨੰਗਲ (ਚੌਹਾਨ)- BBMB ਕ੍ਰਿਕਟ ਗਰਾਊਂਡ ਸਾਹਮਣੇ ਬਣੇ ਗੁਰਦੁਆਰਾ ਘਾਟ ਸਾਹਿਬ ਕੋਲ ਸਤਲੁਜ ਦਰਿਆ ਵਿਚ ਬੀਤੇ ਦਿਨੀਂ ਦੁਪਹਿਰ 3 ਵਜੇ ਨਹਾਉਣ ਸਮੇਂ ਦੋ ਸਕੂਲੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਬੀ.ਬੀ.ਐੱਮ.ਬੀ. ਦੇ ਗੋਤਾਖੋਰ ਅਤੇ ਇਲਾਕੇ ਦੇ ਪ੍ਰਸਿੱਧ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਸਤਲੁਜ ਦਰਿਆ ਵਿਚੋਂ ਬਾਹਰ ਕੱਢ ਕੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਭਿਆਨਕ ਹਾਦਸਾ! ਇੱਕੋ ਪਰਿਵਾਰ ਦੇ 7 ਜੀਆਂ ਦੀ ਹੋਈ ਦਰਦਨਾਕ ਮੌਤ
ਉੱਥੇ ਹੀ ਜਦੋਂ ਘਟਨਾ ਦੀ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਮ੍ਰਿਤਕਾਂ ਦੀ ਪਛਾਣ ਹਰਸ਼ ਰਾਣਾ (15) ਪੁੱਤਰ ਬਬਰੀਤ ਸਿੰਘ ਬਬਲੂ ਵਾਸੀ ਨਿੱਕੂ ਨੰਗਲ ਅਤੇ ਵੰਸ਼ ਕੁਮਾਰ (15) ਪੁੱਤਰ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ (ਲੜਕੇ) ਦੇ ਵਿਦਿਆਰਥੀ ਸਨ ਅਤੇ ਦੋਸਤਾਂ ਨਾਲ ਨਹਾਉਣ ਲਈ ਸਤਲੁਜ ਘਾਟ ’ਤੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8